ਚੰਡੀਗੜ੍ਹ: ਪੰਜਾਬੀ ਫਿਲਮ ਨਿਰਦੇਸ਼ਕ, ਲੇਖਕ ਤੇ ਸੰਵਾਦ ਲੇਖਕ ਜਗਦੀਪ ਸਿੱਧੂ ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਝ ਉੱਤਮ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਹੁਣ, ਉਨ੍ਹਾਂ ਨੇ ਮਸ਼ਹੂਰ ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਦੀ ਬਾਇਓਪਿਕ ਬਣਾਉਣ ਦੀ ਆਪਣੇ ਦਿਲ ਦੀ ਇੱਛਾ ਜ਼ਾਹਰ ਕੀਤੀ ਹੈ। ਨੀਰੂ ਬਾਜਵਾ ਨਿਸ਼ਚਤ ਤੌਰ 'ਆਪਣੇ ਪ੍ਰਾਈਮ ‘ਤੇ ਹੈ ਤੇ ਫਿੱਟਨੈੱਸ ਦੇ ਮਾਮਲੇ ‘ਚ ਵੀ ਨੀਰੂ ਕਮਾਲ ਕਰ ਰਹੀ ਹੈ।
ਜਗਦੀਪ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਸਟੋਰੀ ਅਪਲੋਡ ਕੀਤੀ ਜਿਸ ਨਾਲ ਉਸ ਦੀ ਇੱਛਾ ਪ੍ਰਗਟ ਬਾਰੇ ਖੁਲਾਸਾ ਹੋਇਆ। ਇਸ ਪੋਸਟ ‘ਚ ਉਸ ਨੇ ਦੱਸਿਆ ਕਿ ਉਹ ਨੀਰੂ ਤੇ ਫਿਲਮ ਬਣਾਉਣਾ ਚਾਹੁੰਦਾ ਹੈ। ਨੀਰੂ ਬਾਜਵਾ ਵੀ ਕਹਾਣੀ ‘ਤੇ ਪ੍ਰਤੀਕ੍ਰਿਆ ਦੇਣ ਤੋਂ ਪਿੱਛੇ ਨਹੀਂ ਹਟੀ। ਉਸ ਨੇ ਸਟੋਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਵਿਚ ਜੋੜਦੇ ਹੋਏ ਲਿਖਿਆ ਕਿ ਜੇਕਰ ਜਗਦੀਪ ਸਿੱਧੂ ਉਸ ਦੀ ਬਾਇਓਪਿਕ ਬਣਾਉਂਦੇ ਹਨ ਤਾਂ ਇਹ ਉਸ ਲਈ ਬਹੁਤ ਵੱਡਾ ਸਨਮਾਨ ਹੋਵੇਗਾ।
ਦੱਸ ਦਈਏ ਕਿ ਇਸ ਸਮੇਂ ਜਗਦੀਪ ਸਿੱਧੂ ਯੂਕੇ ਵਿੱਚ ਹਨ। ਉਹ ਆਉਣ ਵਾਲੀ ਫਿਲਮ “ਕਿਸਮਤ 2” ਦੇ ਸਟਾਰਸ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਸਟਾਰਰ ਨਾਲ ਵੱਖ-ਵੱਖ ਸ਼ੈਡਿਊਲ ਦੀ ਸ਼ੂਟਿੰਗ ਲਈ ਉੱਥੇ ਗਏ ਹੈ। ‘ਕਿਸਮਤ 2’ ਇਸ ਸਾਲ 24 ਸਤੰਬਰ ਨੂੰ ਸਿਨੇਮਾਘਰਾਂ 'ਚ ਆਵੇਗੀ।
ਇਸ ਦੇ ਨਾਲ ਹੀ ਫੈਨਸ ਜਗਦੀਪ ਵਲੋਂ ਪਾਈ ਇੰਸਟਾ ਸਟੋਰੀ ਕਰਕੇ ਹੋਰ ਵਧੇਰੇ ਉਤਸ਼ਾਹਿਤ ਹੋ ਗਏ ਹਨ। ਕੀ ਜਗਦੀਪ ਸਿੱਧੂ ਦੀ ਨੀਰੂ ਬਾਜਵਾ ਦੀ ਬਾਇਓਪਿਕ ਪਹਿਲਾਂ ਹੀ ਹਿੱਟ ਹੋਣ ਵਾਲੀ ਹੈ ਫਿਲਹਾਲ ਇਸ ਬਾਰੇ ਅਜੇ ਕੁਝ ਕਹਿਣਾ ਬੇਹੱਦ ਮੁਸ਼ਕਲ ਹੈ, ਪਰ ਉਦੋਂ ਤਕ ਜਦੋਂ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋ ਜਾਂਦੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਅਕਾਲੀ ਦਲ ਦੀ ਸਰਕਾਰ 'ਚ ਹੋਏਗਾ ਦਲਿਤ ਉੱਪ ਮੁੱਖ ਮੰਤਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin