Jyoti Nooran With Usman Video: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਵਿਆਹੁਤਾ ਜ਼ਿੰਦਗੀ ਵਿੱਚ ਵਿਵਾਦ ਦੇ ਚੱਲਦੇ ਜੋਤੀ ਨੂਰਾਂ ਚਰਚਾ ਵਿੱਚ ਹੈ। ਇਸਦੇ ਨਾਲ-ਨਾਲ ਹੀ ਗਾਇਕਾ ਦਾ ਨਾਂਅ ਉਸਮਾਨ ਨਾਂਅ ਦੇ ਸ਼ਖਸ਼ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਉਸਮਾਨ ਦਾ ਨਾਂਅ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਜੋਤੀ ਨੂਰਾਂ ਦੇ ਪਤੀ ਨੇ ਕੁਨਾਲ ਪਾਸੀ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਸ਼ੇਅਰ ਕਰ ਇਸ ਗੱਲ ਦਾ ਖੁਲਾਸਾ ਕੀਤਾ। ਹਾਲਾਂਕਿ ਜੋਤੀ ਨੂਰਾਂ ਪਤੀ ਕੁਨਾਲ ਪਾਸੀ ਦੇ ਵੱਲੋਂ ਲਗਾਏ ਦੋਸ਼ਾਂ ਉੱਪਰ ਚੁੱਪ ਵੱਟੀ ਬੈਠੀ ਹੈ। ਉਸਨੇ ਉਸਮਾਨ ਨਾਲ ਆਪਣੇ ਰਿਸ਼ਤੇ ਬਾਰੇ ਕੋਈ ਵੀ ਗੱਲ ਸਪਸ਼ਟ ਨਹੀਂ ਕੀਤੀ ਹੈ। ਇਸ ਵਿਚਾਲੇ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਦਰਅਸਲ, ਇਸ ਵੀਡੀਓ ਵਿੱਚ ਜੋਤੀ ਨੂਰਾਂ ਨਾਲ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਇਸ ਵਿਚਾਲੇ ਉਹ ਢੋਲ ਦੀ ਥਾਪ ਤੇ ਨੱਚਦੀ ਅਤੇ ਗੀਤ ਗਾਉਂਦੇ ਹੋਏ ਬੋਲੀ ਵੀ ਪਾ ਰਹੀ ਹੈ। ਇਸ ਦੌਰਾਨ ਜੋਤੀ ਨੂਰਾਂ ਨੇ ਉਸਮਾਨ ਨੂੰ ਗਲ੍ਹੇ ਲਗਾਇਆ। ਹਾਲਾਂਕਿ ਪ੍ਰਸ਼ੰਸਕਾਂ ਨੂੰ ਉਸਦੀ ਇਹ ਗੱਲ ਪਸੰਦ ਨਹੀਂ ਆਈ। ਇੱਕ ਯੂਜ਼ਰ ਨੇ ਕਮੈਂਟ ਕਰ ਕਿਹਾ ਕਿ ਮੇਰੀਏ ਭੈਣੇ ਮਹਿਫ਼ਲ ਵਿੱਚ ਆਏ ਆਂ ਤਾਂ ਮਹਿਫ਼ਲ ਇੰਜੋਏ ਕਰੋ... ਉਸਮਾਨ ਨੂੰ ਘਰ ਜਾ ਕੇ ਚਿਪਕਣਾ ਔਕੇ... ਨਈ ਚੰਗਾ ਲੱਗਦਾ ਔਕੇ... ਕੀ ਸਾਬਿਤ ਕਰਦੇ ਓ...
ਦੱਸ ਦੇਈਏ ਕਿ ਇਸ ਦੌਰਾਨ ਜੋਤੀ ਨੂਰਾਂ ਵੱਲੋਂ ਇੱਕ ਬੋਲੀ ਵੀ ਪਾਈ ਗਈ। ਇਸ ਬੋਲੀ ਨੂੰ ਉਸਨੇ ਆਪਣੇ ਪਿਤਾ ਨਾਲ ਜੋੜਦੇ ਹੋਏ ਕਿਹਾ ਕਿ ਸਾਰੇ ਗਹਿਣੇ ਅਸੀ ਆਪ ਬਣਾਏ। ਇਸ ਉੱਪਰ ਵੀ ਜੋਤੀ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਜੋਤੀ ਨੂਰਾਂ ਆਪਣੀ ਮਸਤੀ ਵਿੱਚ ਮਸਤ ਹੈ। ਪਰ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਕੁਝ ਯੂਜ਼ਰਸ ਨੂੰ ਪਸੰਦ ਨਹੀਂ ਆ ਰਹੀ ਹੈ।
ਸੂਫ਼ੀ ਗਾਇਕਾ ਜੋਤੀ ਨੂਰਾਂ ਦੀ ਗੱਲ ਕਰਿਏ ਤਾਂ ਖਬਰਾਂ ਮੁਤਾਬਕ ਉਸਦੇ ਤਲਾਕ ਦਾ ਕਾਰਨ ਉਸਮਾਨ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੋਵਾਂ ਦੇ ਨਾਂਅ ਨੂੰ ਲੈ ਕਈ ਖਬਰਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਹਾਲੇ ਤੱਕ ਸੂਫ਼ੀ ਗਾਇਕਾ ਵੱਲੋਂ ਉਸਮਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।