Rana Ranbir s daughter Seerat s Reception Party: ਪੰਜਾਬੀ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੀ ਧੀ ਸੀਰਤ ਰਾਣਾ ਦੀ ਵਿਦਾਈ ਕੀਤੀ ਗਈ ਹੈ। ਦੱਸ ਦੇਈਏ ਕਿ ਰਾਣਾ ਰਣਬੀਰ ਦੀ ਧੀ ਸੀਰਤ ਦਾ ਵਿਆਹ ਕਰਨ ਸੰਘਾ ਨਾਲ ਹੋਇਆ ਹੈ। ਇਸ ਵਿਚਾਲੇ ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਹੁਣ ਸੀਰਤ ਦੇ ਰਿਸੈਪਸ਼ਨ ਪਾਰਟੀ ਦੇ ਸ਼ਾਨਦਾਰ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਹਨ। ਤੁਸੀ ਵੀ ਵੇਖੋ ਰਿਸੈਪਸ਼ਨ ਪਾਰਟੀ ਵਿੱਚ ਸੀਰਤ ਦਾ ਅੰਦਾਜ਼...



ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਸੀਰਤ ਵੱਲੋਂ ਸ਼ਾਨਦਾਰ ਸਾੜ੍ਹੀ ਦੇ ਨਾਲ ਮੈਚਿੰਗ ਜੁਐਲਰੀ ਕੈਰੀ ਕੀਤੀ ਗਈ ਹੈ। ਇਸ ਦੌਰਾਨ ਉਸਦੇ ਖੂਬਸੂਰਤ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।






ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਧੀ ਸੀਰਤ ਨੂੰ ਵਿਆਹ ਉੱਪਰ ਦੁਆਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਲਾਕਾਰ ਨੇ ਵੀਡੀਓ ਸ਼ੇਅਰ ਕਰ ਲਿਖਿਆ, ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ। ਖੁਸ਼ ਰਹੋ। ਮਿਹਰਬਾਨੀ। ਸ਼ੁਕਰਾਨ।ਸੀਰਤ ਲਾਡੋ ਤੂੰ ਕੋਈ ਬੇਗਾਨਾ ਧਨ ਨਹੀਂ। ਅਸੀਂ ਤੇਰਾ ਕੰਨਿਆ ਦਾਨ ਨਹੀਂ ਕੀਤਾ। ਧੀ ਪੁੱਤ ਜਾਂ ਕੋਈ ਵੀ ਮਨੁੱਖ ਦਾਨ ਨਹੀਂ ਕੀਤਾ ਜਾ ਸਕਦਾ। ਅਸੀਂ ਤੇਰੀ ਪਸੰਦ, ਤੇਰੇ ਕਰਨ ਨਾਲ, ਤੇਰਾ ਆਨੰਦ ਕਾਰਜ ਬਹੁਤ ਚਾਵਾਂ ਨਾਲ ਰਚਾਇਆ ਹੈ। ਆਪਣੀ ਜ਼ਿੰਦਗੀ ਸੋਹਣੀ ਜੀਓ। ਬਹੁਤ ਪਿਆਰ। ਸਭ ਦੇ ਬੱਚੇ ਖੁਸ਼ ਰਹਿਣ। ਤੰਦਰੁਸਤ ਰਹਿਣ।


ਸੀਰਤ ਦੇ ਵਿਆਹ ਨਾਲ ਜੁੜੇ ਫੰਕਸ਼ਨਸ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸ਼ਾਮਿਲ ਹੋਏ। ਜਿਸ ਵਿੱਚ ਪੰਜਾਬੀ ਗਾਇਕਾ ਕਮਲਜੀਤ ਨੀਰੂ ਨੂੰ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਐਂਕਰ ਅਤੇ ਗਾਇਕਾ ਸਤਿੰਦਰ ਸੱਤੀ ਨੇ ਵੀ ਇਸ ਫੰਕਸ਼ਨ ਵਿੱਚ ਪਹੁੰਚ ਚਾਰ ਚੰਨ ਲਗਾਏ। ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।