Kangana Vs Kulwinder: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ 'ਥੱਪੜ ਕਾਂਡ' ਮਾਮਲਾ ਸ਼ਾਂਤ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇੱਕ ਤੋਂ ਬਾਅਦ ਇੱਕ ਇਸ ਮਾਮਲੇ ਨੂੰ ਲੈ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਸੋਸ਼ਲ ਮੀਡੀਆ ਉੱਪਰ ਕੁਝ ਅਜਿਹੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਮਾਰਕੀਟ ਵਿੱਚ ਕੰਗਨਾ ਰਣੌਤ 'ਥੱਪੜ ਕਾਂਡ' ਮਾਮਲੇ ਦੀਆਂ ਹੁਣ ਟੀ-ਸ਼ਰਟਾਂ ਵੇਚਿਆਂ ਜਾ ਰਹੀਆਂ ਹਨ। ਇਸ ਉੱਪਰ ਕੁਝ ਪੰਜਾਬੀ ਲੋਕਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
ਲੋਕਾਂ ਨੇ ਟੀ-ਸ਼ਰਟਾਂ ਉੱਪਰ ਦਿੱਤੀ ਪ੍ਰਤੀਕਿਰਿਆ
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਪੋਸਟਾਂ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿੱਥੇ ਕਈ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਲੋਕਾਂ ਵੱਲੋਂ ਇਸਦਾ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ। ਇੱਕ ਯੂਜ਼ਰ ਨੇ ਇਸ ਉੱਪਰ ਆਪਣੀ ਸਪਸ਼ਟਡ ਗੱਲ ਰੱਖਦੇ ਹੋਏ ਕਿਹਾ, ਜ਼ਿਆਦਾ ਵਧੀਆ ਗੱਲ ਨਹੀਂ, ਪੰਜਾਬ ਦਾ ਅਕਸ ਖਰਾਬ ਹੁੰਦਾ ਇਸ ਚੀਜ਼ ਲਈ ਪਰ ਕੁਝ ਲੋਕ ਬਹਾਦਰੀ ਸਮਝਦੇ ਆ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਤਾਂ ਕੋਈ ਬਹਾਦਰੀ ਵਾਲਾ ਕੰਮ ਨਹੀਂ,,,, ਪਰ ਮੇਰੀ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਜਿਸ ਦਿਨ ਏਅਰਪੋਰਟਾਂ ਤੇ ਪੱਗਾਂ ਵਾਲੇ ਮੁੰਡਿਆਂ ਨਾਲ ਬਦਸਲੂਕੀ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਲੋਕ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਥੋੜਾ ਸੋਚਣ ਦੀ ਲੋੜ ਹੈ ਵੀਰੋ... ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਐਡਿਟਿੰਗ ਕੀਤੀ ਗਈ ਹੈ।
ਹਾਲਾਂਕਿ ਕੁਝ ਲੋਕ ਮਜ਼ਾਕ ਵਿੱਚ ਅਜਿਹੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕਿ ਮੈਨੂੰ ਵੀ ਚਾਹੀਦੀ ਇਹ ਟੀ-ਸ਼ਰਟ, ਇੱਕ ਹੋਰ ਯੂਜ਼ਰ ਨੇ ਕਿਹਾ ਮੈਂ ਲਫੇੜਾ ਮਾਰੂ...
ਕੁਲਵਿੰਦਰ ਕੌਰ ਨੇ ਕਿਉਂ ਮਾਰਿਆ 'ਥੱਪੜ'
ਦੱਸ ਦੇਈਏ ਕਿ ਕੰਗਨਾ ਰਣੌਤ ਦੇ ਇਸੇ ਬਿਆਨ ਨੂੰ ਲੈ ਇੱਕ ਵਾਰ ਫਿਰ ਵਿਵਾਦ ਭੱਖ ਗਿਆ ਹੈ। ਸੀਆਈਐਸਐਫ ਸਟਾਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਇਸੇ ਬਿਆਨ ਲਈ ਥੱਪੜ ਜੜਿਆ। ਉਸਨੇ ਕਿਹਾ ਕਿ ਜਿਸ ਸਮੇਂ ਉਸਨੇ ਇਹ ਬਿਆਨ ਦਿੱਤਾ ਮੇਰੀ ਮਾਂ ਵੀ ਉਸ ਅੰਦੋਲਨ ਵਿੱਚ ਸ਼ਾਮਲ ਸੀ।