Karamjit Anmol: ਪੰਜਾਬੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਸਿਆਸਤ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਨੂੰ ਲੈ ਚਰਚਾ ਵਿੱਚ ਹਨ। ਕਲਾਕਾਰ 'ਆਪ' ਉਮੀਦਵਾਰ ਬਣ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੂੰ ਟੱਕਰ ਦੇਣ ਉਤਰੇ ਹਨ। ਹੁਣ ਇਨ੍ਹਾਂ ਵਿੱਚੋਂ ਕਿਸ ਨੂੰ ਜਿੱਤ ਹਾਸਿਲ ਹੋਏਗੀ, ਇਸਦਾ ਨਤੀਜਾ 4 ਜੂਨ ਨੂੰ ਸਭ ਦੇ ਸਾਹਮਣੇ ਹੋਏਗਾ। ਫਿਲਹਾਲ ਇਸ ਖਬਰ ਰਾਹੀਂ ਅਸੀ ਤੁਹਾਨੂੰ ਕਰਮਜੀਤ ਅਨਮੋਲ ਦੀ ਲਗਜ਼ਰੀ ਲਾਈਫ ਬਾਰੇ ਦੱਸਣ ਜਾ ਰਹੇ ਹਾਂ। 


ਕੁੱਲ ਜਾਇਦਾਦ 14.88 ਕਰੋੜ


ਦੱਸ ਦੇਈਏ ਕਿ ਉਨ੍ਹਾਂ ਦੇ ਚੋਣ ਹਲਫਨਾਮੇ ਅਨੁਸਾਰ ਕੈਨੇਡਾ ਵਿੱਚ ਰਿਹਾਇਸ਼ੀ ਜਾਇਦਾਦ ਸਮੇਤ ਆਪਣੀ ਕੁੱਲ ਜਾਇਦਾਦ 14.88 ਕਰੋੜ ਰੁਪਏ ਦੱਸੀ ਹੈ। ਜੀ ਹਾਂ, ਹਲਫਨਾਮੇ ਮੁਤਾਬਕ, ਅਨਮੋਲ ਨੇ ਆਪਣੀ ਪਤਨੀ ਦੀ ਜਾਇਦਾਦ ਸਮੇਤ ਆਪਣੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਦਾ ਵੀ ਐਲਾਨ ਕੀਤਾ ਹੈ। ਦੋਵਾਂ ਦੀ ਕੁੱਲ ਜਾਇਦਾਦ 14.88 ਕਰੋੜ ਰੁਪਏ ਹੈ।


1.70 ਲੱਖ ਰੁਪਏ ਕੈਸ਼ ਇਨ ਹੈਂਡ ਘੋਸ਼ਿਤ ਕੀਤੇ


ਇਸਦੇ ਨਾਲ ਹੀ ਪੰਜਾਬੀ ਕਲਾਕਾਰ ਨੇ ਹਲਫਨਾਮੇ 'ਚ 1.70 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵਿੱਤੀ ਸਾਲ 2022-23 ਲਈ ਆਪਣੀ ਕੁੱਲ ਆਮਦਨ 39.37 ਲੱਖ ਰੁਪਏ ਦੱਸੀ।


ਜਾਣੋ ਗਾਇਕ ਦੀਆਂ ਲਗਜ਼ਰੀ ਕਾਰਾਂ ਬਾਰੇ ਡਿਟੇਲ


ਹਲਫਨਾਮੇ ਮੁਤਾਬਕ, ਪੰਜਾਬੀ ਅਦਾਕਾਰ ਕੋਲ 11.96 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਅਤੇ 13.74 ਲੱਖ ਰੁਪਏ ਦੀ ਮਹਿੰਦਰਾ ਥਾਰ ਹੈ। ਉਸ ਕੋਲ 2.20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ ਜਦਕਿ ਉਸ ਦੀ ਪਤਨੀ ਕੋਲ 25.83 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ ਤੁਹਾਨੂੰ ਇਹ ਜਾਣ ਹੈਰਾਨੀ ਹੋਏਗੀ ਕਿ ਅਨਮੋਲ ਸੰਗਰੂਰ ਵਿੱਚ ਵਾਹੀਯੋਗ ਜ਼ਮੀਨ ਦੇ ਮਾਲਕ ਹਨ, ਜਦਕਿ ਮੁਹਾਲੀ ਅਤੇ ਸੰਗਰੂਰ ਵਿੱਚ ਰਿਹਾਇਸ਼ੀ ਜਾਇਦਾਦਾਂ ਦਾ ਮਾਲਕ ਹਨ। 


ਇਸਦੇ ਨਾਲ ਹੀ ਉਨ੍ਹਾਂ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ 4 ਲੱਖ 99 ਹਜ਼ਾਰ 652 ਕੈਨੇਡੀਅਨ ਡਾਲਰ (ਭਾਰਤੀ ਕਰੰਸੀ ਵਿੱਚ 3.05 ਕਰੋੜ ਰੁਪਏ) ਦੀ ਰਿਹਾਇਸ਼ੀ ਜਾਇਦਾਦ ਵੀ ਦਿਖਾਈ ਹੈ। ਦੱਸ ਦੇਈਏ ਕਿ ਸਿਆਸੀ ਸਫਰ ਤੋਂ ਪਹਿਲਾਂ ਹੀ ਕਲਾਕਾਰ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਫਿਲਮਾਂ ਵਿੱਚ ਖੂਬ ਨਾਂਅ ਕਮਾਉਣ ਵਾਲੇ ਕਲਾਕਾਰ ਨੂੰ ਹੁਣ ਸਿਆਸਤ ਵਿੱਚ ਸਫਲਤਾ ਮਿਲਦੀ ਹੈ, ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।