Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਆਪਣੀ ਕਿਸਮਤ ਆਜ਼ਮਾਈ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲ ਸਕੀ। ਹਾਲਾਂਕਿ ਕਲਾਕਾਰ ਦੀ ਹਾਰ ਉੱਪਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕਰ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਨੂੰ ਫਰੀਦਕੋਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪੋਸਟ ਰਾਹੀਂ ਜਾਣੋ ਕਲਾਕਾਰ ਦੇ ਸਿਆਸਤ ਵਿੱਚ ਹੱਥ ਅਜਮਾਉਣ ਤੇ ਲੋਕਾਂ ਨੇ ਕੀ ਕਿਹਾ...
ਕਰਮਜੀਤ ਅਨਮੋਲ ਹਾਰ ਤੋਂ ਬਾਅਦ ਹੋਏ ਟ੍ਰੋਲ
ਦੱਸ ਦੇਈਏ ਕਿ ਹਾਰ ਤੋਂ ਬਾਅਦ ਕਰਮਜੀਤ ਅਨਮੋਲ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਪੋਸਟਾਂ ਉੱਪਰ ਯੂਜ਼ਰਸ ਨੇ ਲਗਾਤਾਰ ਕਮੈਂਟ ਕਰ ਖੂਬ ਲਤਾੜ ਲਗਾਈ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੁਣ ਇਹ ਫਿਲਮਾ ਕਰਨ ਤੋ ਵੀ ਗਿਆ, ਜਦਕਿ ਦੂਜੇ ਯੂਜ਼ਰ ਨੇ ਲਿਖਦੇ ਹੋਏ ਕਿਹਾ ਸ਼ਰਮ ਨੀ ਆਈ ਵੀਰੇ ਭੋਰਾ ਵੀ ਭਾਈ ਸਰਬਜੀਤ ਸਿੰਘ ਦੇ ਖਿਲਾਫ ਚੋਣ ਲੜਦਿਆਂ ? ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਰਤਾ ਈ ਅਗਲਿਆ ਨੇ ਬਿਸਤਰਾਂ ਗੋਲ...ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਮਨੋਂ ਲਹਿ ਗਿਆ ਬੰਦਾ ਇਹੇ ❌ ਇਹਦੀਆਂ ਫਿਲਮਾਂ ਦਾ ਵੀ ਬਾਈਕਾਟ ਕਰੋ ਗੰਦ ਸਾਲੇ... ਇਸ ਤਰ੍ਹਾਂ ਦੇ ਕਮੈਂਟ ਕਰ ਕਲਾਕਾਰ ਦੀਆਂ ਪੋਸਟਾਂ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਗਿਆ ਹੈ।
ਹਾਰ ਤੋਂ ਬਾਅਦ ਬੋਲਿਆ ਅਦਾਕਾਰ
ਪੰਜਾਬੀ ਕਲਾਕਾਰ ਨੇ ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਮੀਡੀਆ ਸਾਹਮਣੇ ਆ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਮੈਂ ਸਿਰ ਮੱਥੇ ਪਰਵਾਨ ਕਰਦਾ ਹਾਂ। ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਲੋਕਾਂ ਨੇ ਭਾਰੀ ਫਤਵਾ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।