ਚੰਡੀਗੜ੍ਹ: ਐਂਟਰਟੇਨਮੈਂਟ ਇੰਡਸਟਰੀ 'ਚ ਡੈਬਿਊ ਸ਼ਬਦ ਕਾਫੀ ਮਾਇਨੇ ਰੱਖਦਾ ਹੈ। ਜਦ ਇੰਡਸਟਰੀ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ ਸੁਪਰਸਟਾਰ ਆਪਣੇ ਕਰੀਅਰ ਦਾ ਡੈਬਿਊ ਪ੍ਰੋਜੈਕਟ ਰਿਲੀਜ਼ ਕਰਨ ਵਾਲਾ ਹੁੰਦਾ ਹੈ ਤਾਂ ਦਰਸ਼ਕਾਂ ਵਿੱਚ ਵੱਡੀ ਐਕਸਾਈਟਮੈਂਟ ਬਣ ਜਾਂਦੀ ਹੈ। ਐਸਾ ਹੀ ਕੁਝ ਗੀਤਾਂ ਦੀ ਮਸ਼ੀਨ ਕਰਨ ਔਜਲਾ ਨਾਲ ਵੀ ਹੋਇਆ।


ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਕਰਨ ਨੇ ਆਪਣੀ ਡੈਬਿਊ ਐਲਬਮ ਦਾ ਪਹਿਲਾ ਪੋਸਟਰ 16 ਮਈ ਨੂੰ ਰਿਲੀਜ਼ ਕੀਤਾ ਸੀ। ਉਦੋਂ ਤੋਂ ਹੀ ਕਰਨ ਦੇ ਫੈਨਜ਼ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦ ਉਨ੍ਹਾਂ ਨੂੰ ਐਲਬਮ ਦੇ ਸਾਰੇ ਗੀਤ ਸੁਣਨ ਨੂੰ ਮਿਲਣਗੇ।


ਇਸ ਐਲਬਮ ਦਾ ਹੁਣ ਤਕ ਸਿਰਫ ਇੱਕੋ ਗੀਤ ਰਿਲੀਜ਼ ਹੋਇਆ ਹੈ ਤੇ ਪੂਰੀ ਐਲਬਮ ਰਿਲੀਜ਼ ਹੋਣੀ ਫਿਲਹਾਲ ਬਾਕੀ ਹੈ ਪਰ ਪਹਿਲੇ ਟ੍ਰੈਕ ਦੇ ਜਾਰੀ ਹੋਣ ਤੋਂ ਤੁਰੰਤ ਬਾਅਦ, ਕਰਨ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਤੇ ਆਪਣੇ ਫੈਨਜ਼ ਨਾਲ ਬਿਲਕੁਲ ਰੂਬਰੂ ਨਹੀਂ ਹੋਏ। ਫੈਨਜ਼ ਕਰਨ ਦੀ ਪਹਿਲੀ ਐਲਬਮ 'ਤੇ ਅਪਡੇਟ ਲੈਣਾ ਚਾਹੁੰਦੇ ਸਨ। ਹੁਣ ਖੁਦ ਕਰਨ ਔਜਲਾ ਨੇ ਸਭ ਦੇ ਸਾਹਮਣੇ ਆ ਕੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਕਿਉਂ ਬਣਾਈ।


ਕਰਨ ਨੇ ਕਿਹਾ ਕਿ ਲਗਾਤਾਰ ਉਹ ਆਪਣੀ ਐਲਬਮ ਦੇ ਗੀਤਾਂ ਦੀ ਵੀਡੀਓਜ਼ ਵਿੱਚ ਰੁਝੇ ਹੋਏ ਸਨ ਜਿਸ ਕਾਰਨ ਉਹ ਅਪਡੇਟ ਨਹੀਂ ਰਹਿ ਪਾਏ। ਇਸ ਦੇ ਨਾਲ ਹੀ ਕਰਨ ਨੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ ਕਿ ਉਨ੍ਹਾਂ ਦੀ ਐਲਬਮ ਵਿੱਚੋਂ ਹੁਣ ਇੱਕ-ਦੋ ਗੀਤ ਨਹੀਂ ਬਲਕਿ ਪੂਰੀ ਐਲਬਮ ਹੀ ਰਿਲੀਜ਼ ਹੋਣ ਵਾਲੀ ਹੈ। ਕਾਰਨ ਔਜਲਾ ਦੇ ਇਨ੍ਹਾਂ ਬੋਲਾਂ ਦੇ ਨਾਲ ਫੈਨਜ਼ ਦੀ ਐਕਸਾਈਟਮੈਂਟ ਹੋਰ ਵਧੀ ਹੈ।


ਇਹ ਵੀ ਪੜ੍ਹੋ: Most Followed Accounts on Twitter: ਦੁਨੀਆ ਦੇ ਲੀਡਰਾਂ ’ਚ ਬਰਾਕ ਓਬਾਮਾ ਦੀ ਝੰਡੀ, ਟਵਿਟਰ ’ਤੇ ਸਭ ਤੋਂ ਵੱਧ ਫ਼ਾਲੌਅਰਜ਼, ਵੇਖੋ ਟੌਪ 10 ਦੀ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904