Kili Paul-Neema Paul Dance On karan Aujla Song Softly: ਕਿਲੀ ਪੌਲ ਸੋਸ਼ਲ ਮੀਡੀਆ ਉੱਪਰ ਆਪਣੇ ਜ਼ਬਰਦਸਤ ਹਾਵ-ਭਾਵ ਦਿਖਾਉਣ ਨੂੰ ਲੈ ਕੇ ਜਾਣੇ ਜਾਂਦੇ ਹਨ ਸੋਸ਼ਲ ਮੀਡੀਆ ਸਨਸਨੀ ਵਜੋਂ ਉਹ ਦੁਨੀਆ ਭਰ ਵਿੱਚ ਮਸ਼ਹੂਰ ਹਨ। ਕਿਲੀ ਤੇ ਉਸ ਭੈਣ ਨੀਮਾ ਪੌਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਕਿਲੀ ਤੇ ਨੀਮਾ ਨੂੰ ਭਾਰਤ ਤੇ ਇਸ ਦੇ ਮਿਊਜ਼ਿਕ ਨਾਲ ਕਾਫੀ ਪਿਆਰ ਹੈ। ਦੋਵੇਂ ਭੈਣ ਭਰਾ ਅਕਸਰ ਹੀ ਹਿੰਦੀ ਤੇ ਪੰਜਾਬੀ ਗਾਣਿਆਂ 'ਤੇ ਰੀਲਾਂ ਬਣਾਉਂਦੇ ਰਹਿੰਦੇ ਹਨ। ਇਹੀ ਨਹੀਂ ਕਿਲੀ ਤੇ ਨੀਮਾ ਦੋਵਾਂ ਦੀ ਭਾਰਤ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਤੋਂ ਇਲਾਵਾ ਕਿਲੀ ਨੂੰ ਕਈ ਵਾਰ ਹਿੰਦੀ ਗਾਣੇ ਗਾਉਂਦੇ ਹੋਏ ਵੀ ਵੇਖਿਆ ਜਾਂਦਾ ਹੈ। ਇਸ ਵਿਚਾਲੇ ਕਿਲੀ ਨੇ ਅਤੇ ਨੀਮਾ ਨੇ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ Softly ਤੇ ਡਾਂਸ ਵੀਡੀਓ ਬਣਾਇਆ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਉਹ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਹੇ ਹਨ। 


ਸੋਸ਼ਲ ਮੀਡੀਆ ਸਨਸਨੀ ਕਿਲੀ ਪੌਲ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਿਲੀ ਦੇ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਪਿਆਰ ਦੀ ਬਰਸਾਤ ਕੀਤੀ ਜਾ ਰਹੀ ਹੈ। ਇਸ ਵਿਚਾਲੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਦੂਸਰੇ ਦੇਸ਼ ਤੋਂ ਹੋਣ ਦੇ ਬਾਵਜੂਦ ਵੀ ਇੰਡੀਅਨ ਗੀਤਾਂ ਉੱਪਰ ਡਾਂਸ ਅਤੇ ਲਿਪਸਿੰਗ ਕਰਨਾ ਬਹੁਤ ਸ਼ਾਨਦਾਰ...






 


ਦੱਸ ਦੇਈਏ ਕਿ ਹਰ ਵਾਰ ਦੀ ਤਰ੍ਹਾਂ ਕਿਲੀ ਪੌਲ ਨੇ ਆਪਣਾ ਨਵਾਂ ਵੀਡੀਓ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵਿੱਚ ਕਿਲੀ ਦੇ ਐਕਸਪ੍ਰੈਸ਼ਨ ਦੇਖ ਪ੍ਰਸ਼ੰਸਕ ਵੀ ਉਸਦੇ ਦੀਵਾਨੇ ਹੋ ਰਹੇ ਹਨ।


ਕਾਬਿਲੇਗ਼ੌਰ ਹੈ ਕਿ ਕਿਲੀ ਪੌਲ ਭਾਰਤੀ ਸੱਭਿਆਚਾਰ ਤੇ ਮਿਊਜ਼ਿਕ ਨੂੰ ਕਾਫੀ ਪਿਆਰ ਕਰਦਾ ਹੈ। ਉਸ ਨੂੰ ਹਿੰਦੀ ਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ। ਉਹ ਅਕਸਰ ਇਨ੍ਹਾ ਗੀਤਾਂ 'ਤੇ ਰੀਲਾਂ ਤੇ ਵੀਡੀਓਜ਼ ਬਣਾਉਂਦਾ ਰਹਿੰਦਾ ਹੈ। ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਕਿਲੀ ਪੌਲ ਦੀ ਤਾਰੀਫ ਕਰ ਚੁੱਕੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਕਿਲੀ ਪੌਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।