Lyricist Kuddha Singh Dhaliwal death news: ਪੰਜਾਬੀ ਇੰਡਸਟਰੀ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ।  ਮਸ਼ਹੂਰ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ ਹੈ। 69 ਦੀ ਉਮਰ ਵਿੱਚ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੁੰਢਾ ਸਿੰਘ ਧਾਲੀਵਾਲ ਪੰਜਾਬੀ ਮਨੋਰੰਜਨ ਜਗਤ 'ਚ ਇੱਕ ਵੱਡਾ ਨਾਮ ਸਨ। ਜਿਨ੍ਹਾਂ ਨੇ ਕਈ ਸ਼ਾਨਦਾਰ ਗੀਤਾਂ ਦਿੱਤੇ ਸਨ। 


ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ। ਮੀਡੀਆ ਰਿਪੋਰਟਸ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋਂ ਲੀਵਰ ਨਾਲ ਸੰਬੰਧਿਤ ਬਿਮਾਰੀ ਤੋਂ ਜੂਝ ਰਹੇ ਸਨ। ਮਿਲੀ ਜਾਣਕਰੀ ਮੁਤਾਬਕ ਸ਼ੁੱਕਰਵਾਰ ਦੀ ਦੁਪਹਿਰ 1 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ ਤੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰ ਗਏ। ਪਰਿਵਾਰ ਵਾਲੇ ਇਸ ਸਮੇਂ ਵੱਡੇ ਸਦਮੇ ਵਿੱਚੋਂ ਲੰਘ ਰਹੇ ਹਨ। 


ਗਾਇਕ ਮਨਮੋਹਨ ਵਾਰਿਸ ਨੇ ਕੁੰਢਾ ਸਿੰਘ ਧਾਲੀਵਾਲ ਦੇ ਦਿਹਾਂਤ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ ਹੈ- 'ਗਾਇਕ ਮਹਾਨ ਗੀਤਕਾਰ ਤੇ ਸਾਡੇ ਸਤਿਕਾਰਯੋਗ ਸਰਦਾਰ ਕੁੰਢਾ ਸਿੰਘ ਧਾਲੀਵਾਲ ਸਦੀਵੀ ਵਿਛੋੜਾ ਦੇ ਗਏ ਹਨ।ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।ਵਾਹਿਗੁਰੂ'। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕੁੰਢਾ ਸਿੰਘ ਧਾਲੀਵਾਲ ਤੇ ਕਮਲ ਹੀਰ ਦੇ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕੁੰਢਾ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦੇ ਰਹੇ ਹਨ।






ਦੱਸ ਦਈਏ ਕੁੰਢਾ ਸਿੰਘ ਧਾਲੀਵਾਲ ਅੱਜ ਦੇ ਸਮੇਂ 'ਚ ਵੀ ਸਾਫ਼ ਸੁਥਰੀ ਗੀਤਕਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬ ਦੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਨੂੰ ਬਿਆਨ ਕਰਦੇ ਹੀ ਗੀਤ ਲਿਖੇ ਸਨ। ਮਨਮੋਹਨ ਵਾਰਿਸ, ਕਮਲਹੀਰ ਤੇ ਰਾਜਵੀਰ ਜਵੰਦਾ ਵਰਗੇ ਕਈ ਮਸ਼ਹੂਰ ਪੰਜਾਬ ਗਾਇਕ ਕੁੰਢਾ ਸਿੰਘ ਧਾਲੀਵਾਲ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ। ਉਨ੍ਹਾਂ ਦੇ ਇਸ ਬੇ ਵਕਤੀ ਵਿਛੋੜੇ ਨਾਲ ਹਰ ਕਿਸੇ ਨੂੰ ਵੱਡਾ ਸਦਮਾ ਪਹੁੰਚਿਆ ਹੈ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।