Jassi Gill Video: ਪੰਜਾਬੀ ਗਾਣਿਆਂ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਇਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ, ਜਦੋਂ ਹਾਲੀਵੱੁਡ ਮੂਵੀ 'ਮੁਰਡਰ ਮਿਸਟਰੀ 2' 'ਚ ਕਰਨ ਔਜਲਾ ਦਾ ਗਾਣਾ ਚੱਲਦਾ ਸੁਣਾਈ ਦਿੱਤਾ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਪੂਰੀ ਕੀਤੀ 'ਵਾਰਨਿੰਗ 2' ਦੀ ਸ਼ੂਟਿੰਗ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵੀਡੀਓ
ਹੁਣ ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਅਮਰੀਕਨ ਰੈਪਰ ਸਨੂਪ ਡੌਗ ਆਪਣੇ ਕੁੱਤੇ ਨਾਲ ਕਾਰ ਚ ਬੈਠਾ ਨਜ਼ਰ ਆ ਰਿਹਾ ਹੈ। ਕਾਰ 'ਚ ਜੱਸੀ ਗਿੱਲ ਦਾ ਨਵਾਂ ਗਾਣਾ 'ਜੱਟ ਤੇਰੇ ਸ਼ਹਿਰ' ਚੱਲਦਾ ਸੁਣਿਆ ਜਾ ਸਕਦਾ ਹੈ। ਇਸ ਗਾਣੇ ਨੂੰ ਸਨੂਪ ਡੌਗ ਆਪਣੇ ਪਾਲਤੂ ਕੁੱਤੇ ਨਾਲ ਖੂਬ ਐਨਜੁਆਏ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਤੇ ਕੁੱਤੇ ਦਾ ਰਿਐਕਸ਼ਨ ਦੇਖ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਤੇ ਖੁਸ਼ ਵੀ। ਜੱਸੀ ਗਿੱਲ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕਿਹਾ, 'ਮੈਂ ਇਸ ਵੀਡੀਓ ਨੂੰ ਕਈ ਵਾਰ ਦੇਖ ਚੁੱਕਾ ਹਾਂ, ਪਰ ਹਾਲੇ ਵੀ ਮੇਰਾ ਮਨ ਨਹੀਂ ਭਰਿਆ। ਸ਼ੁਕਰੀਆ ਇਸ ਵੀਡੀਓ ਨੂੰ ਮੇਰੇ ਨਾਲ ਸ਼ੇਅਰ ਕਰਨ ਲਈ।' ਤੁਸੀਂ ਵੀ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਦੀ ਨਵੀਂ ਐਲਬਮ 'ਗਿੱਲ ਸਕਿੱਲ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸੇ ਐਲਬਮ ਦਾ ਗਾਣਾ ਹੈ 'ਜੱਟ ਤੇਰੇ ਸ਼ਹਿਰ'। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਹੀ ਨਹੀਂ ਯੂਟਿਊਬ 'ਤੇ ਇਹ ਗਾਣਾ ਟਰੈਂਡਿੰਗ ;ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੱਸੀ ਗਿੱਲ ਹਾਲ ਹੀ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਗਾਣੇ 'ਬੱਥੂਕੰਮਾ' 'ਚ ਵੀ ਨਜ਼ਰ ਆਏ ਹਨ। ਇਸ ਗਾਣੇ 'ਚ ਜੱਸੀ ਗਿੱਲ ਦੇ ਨਾਲ ਸ਼ਹਿਨਾਜ਼ ਗਿੱਲ ਵੀ ਦੱਖਣ ਭਾਰਤੀ ਲੁੱਕ 'ਚ ਨਜ਼ਰ ਆਈ ਸੀ।