Hans Raj Hans: ਗਾਇਕ ਅਤੇ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸਿਆਸਤ ਵਿੱਚ ਉਨ੍ਹਾਂ ਨੂੰ ਲਗਾਤਾਰ ਸਰਗਰਮ ਵੇਖਿਆ ਜਾ ਰਿਹਾ ਹੈ। ਉਹ ਲੋਕ ਸਭਾ ਚੋਣਾ ਦੇ ਚੱਲਦੇ ਆਪਣੀ ਪਾਰਟੀ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਜਿੱਥੇ ਕਈ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈਆਂ ਵੱਲੋਂ ਨਫਰਤ ਵੀ ਵਿਖਾਈ ਜਾ ਰਹੀ ਹੈ। ਇਸ ਵਿਚਾਲੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

  


1 ਜੂਨ ਤੱਕ ਜਿਉਂਦੇ ਰਹੇ ਤਾਂ ਮਿਲਾਂਗੇ: ਹੰਸ ਰਾਜ ਹੰਸ


ਦਰਅਸਲ, ਹੰਸ ਰਾਜ ਹੰਸ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ਭਾਵੁਕ ਹੋ ਕੇ ਕਿਹਾ ਗਿਆ ਕਿ ਜੇਕਰ 1 ਜੂਨ ਤੱਕ ਉਹ ਜਿਉਂਦੇ ਰਹੇ ਤਾਂ ਮਿਲਣਗੇ। ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਮੇਰੇ ਮਗਰੋਂ ਲੋਕਾਂ ਨੂੰ ਦੱਸਣਾ ਜ਼ਰੂਰ ਕਿ ਇਹ ਸਾਡੇ ਨਾਲ ਸੀ ਅਤੇ ਇਸ ਨੂੰ ਬਲਿਦਾਨ ਦੇਣਾ ਪਿਆ। ਇਨ੍ਹਾਂ ਬਿਆਨਾਂ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ਜਵਾਬ ਦਿੱਤਾ ਹੈ। ਡੱਲੇਵਾਲ ਨੇ ਹੰਸ ਰਾਜ ਹੰਸ ਨੂੰ 'ਸ਼ਾਤਰ' ਦੱਸਦਿਆਂ ਕਿਹਾ ਕਿ ਉਹ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।






 


ਯੂਜ਼ਰਸ ਨੇ ਵੀਡੀਓ ਤੇ ਦਿੱਤੀ ਪ੍ਰਤੀਕਿਰਿਆ
 
ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦੇ ਇਸ ਵੀਡੀਓ ਉੱਪਰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕੁਝ ਲੋਕਾਂ ਨੇ ਗਾਇਕ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਅਤੇ ਕੁਝ ਨੇ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਕਈ ਕਮੈਂਟ ਕੀਤੇ। ਇਸ ਦੌਰਾਨ ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਬਾਬਾ ਜੇ ਫਕੀਰ ਏ ਤਾਂ ਕੁਰਸੀ ਛੱਡ ਇੱਜ਼ਤ ਦੀ ਜਿੰਦਗੀ ਜੀ,,ਮੋਦੀ ਮਗਰ ਲੱਗ ਕੇ ਕਾਤੋਂ ਕੁੱਤੇ ਖਾਣੀ ਕਰਾਈ ਜਾਨਾ ਲੋਕਾਂ ਤੋਂ! ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਲੋਕਾਂ ਨੂੰ ਜਰੂਰ ਦੱਸਾਂਗੇ ਕੀ ਇਹ ਲੋਕ ਪੰਜਾਬ ਦੇ ਓਹ ਗਦਾਰ ਸੀ ਜਿਸ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਹਰਿਆਣਾ ਤੇ ਦਿੱਲੀ ਬਾਡਰ ਤੇ ਕਤਲੇ ਆਮ ਕੀਤਾ ਗਿਆ ਸਾਡੇ ਪੰਜਾਬ ਦਾ ਇਹ ਗਦਾਰ ਹੰਸ ਰਾਜ ਓਹਨਾ ਦੇ ਗੁਣ ਗਾਇਆ ਕਰਦਾ ਸੀ।


ਹਾਲਾਂਕਿ ਕੁਝ ਯੂਜ਼ਰਸ ਨੇ ਸਮਰਥਨ ਕਰਦੇ ਹੋਏ ਕਿਹਾ ਹੰਸ ਰਾਜ ਹੰਸ ਜੀ ਤੁਹਾਡੀ ਜ਼ਿੰਦਗੀ ਬਹੁਤ ਚੰਗੀ ਅਤੇ ਖੁਸ਼ਹਾਲ ਹੈ। ਕਿਰਪਾ ਕਰਕੇ ਸਿਆਸਤ ਸ਼ੱਡ ਦਿਉ ਜੀ 🙏... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਬਾਈ ਜੀ ਦਿਲ ਤੇ ਨਹੀਂ ਲਾਉਣੀ ਅਸੀਂ ਸਾਰੇ ਤੁਹਾਡੇ ਨਾਲ❤️❤️....