ਚੰਡੀਗੜ੍ਹ: ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਿਆਸੀ ਪਾਰੀ ਵੀ ਚਰਚਾ ਵਿੱਚ ਹੈ। ਉਨ੍ਹਾਂ ਕਾਂਗਰਸ ਦੀ ਟਿਕਟ 'ਤੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਪਰ ਕਾਂਗਰਸ ਵਿੱਚੋਂ ਹੀ ਉਨ੍ਹਾਂ ਦਾ ਵਿਰੋਧ ਵੀ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਪੇਚਾ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨਾਲ ਪਿਆ ਹੈ।


ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਦੋਸ਼ ਲਾਏ ਹਨ ਕਿ ਸਿੱਧੂ ਮੂਸੇਵਾਲਾ ਆਪਣੇ ਸੋਸ਼ਲ ਮੀਡੀਆ ਪੇਜ਼ ’ਤੇ ਉਸ ਦੇ ਕਿਰਦਾਰ ਨੂੰ ਢਾਹ ਲਾ ਰਿਹਾ ਹੈ ਤੇ ਉਸ ਨੂੰ ਚਿੱਟੇ ਦਾ ਵਪਾਰੀ ਦੱਸ ਰਿਹਾ ਹੈ ਤੇ ਆਖ ਰਿਹਾ ਹੈ ਕਿ ਉਹ ਨਸ਼ੇ ਵੇਚਦਾ ਹੈ। ਚੁਸਪਿੰਦਰਬੀਰ ਨੇ ਕਿਹਾ ਕਿ ਉਸ ਦਾ ਤੇ ਸਿੱਧੂ ਮੂਸੇਵਾਲਾ ਦੇ ਡੋਪ ਟੈਸਟ ਕਰਵਾ ਲੈਣਾ ਚਾਹੀਦਾ ਹੈ, ਜੋ ਡੋਪ ਟੈਸਟ ਵਿੱਚ ਫੇਲ੍ਹ ਹੋ ਗਿਆ, ਉਹ ਘਰ ਬੈਠ ਜਾਵੇਗਾ ਤੇ ਦੂਜਾ ਆਗੂ ਮਾਨਸਾ ਇਲਾਕੇ ਦੀ ਰਾਜਨੀਤਕ ਤੌਰ ’ਤੇ ਸੇਵਾ ਕਰ ਲਵੇਗਾ।


ਉਧਰ, ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਸ ਕੋਲ ਅਜਿਹੀਆਂ ਨਿੱਕੀਆਂ-ਮੋਟੀਆਂ ਗੱਲਾਂ ਦਾ ਜਵਾਬ ਦੇਣ ਲਈ ਕੋਈ ਸਮਾਂ ਨਹੀਂ। ਉਸ ਨੇ ਕਿਹਾ, ‘‘ਬੰਦਾ ਹਜ਼ਾਰ ਗੱਲ ਕਰਦਾ ਹੈ ਤੇ ਮੈਂ ਕਿਹੜਾ ਦੁੱਧ ਧੋਤਾ ਹਾਂ, ਮੇਰੇ ਵਿੱਚ ਵੀ ਕਮੀਆਂ ਹੋਣੀਆਂ।’’


ਮੂਸੇਵਾਲਾ ਨੇ ਕਿਹਾ ਕਿ ਉਸ ਦਾ ਇਨ੍ਹਾਂ ਪੋਸਟਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਪ੍ਰਧਾਨ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਤੇ ਉਹ ਲੋਕਾਂ ਦੀ ਸੱਚੇ-ਸੁੱਚੇ ਮਨ ਨਾਲ ਸੇਵਾ ਕਰਨਾ ਚਾਹੁੰਦੇ ਹਨ।



ਇਹ ਵੀ ਪੜ੍ਹੋ: Powerful Passport Ranking: 2022 ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਜਾਣੋ ਭਾਰਤੀ ਪਾਸਪੋਰਟ ਦੀ ਰੈਂਕਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904