ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਹਮੇਸ਼ਾ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ। ਭਾਵੇਂ ਇਹ ਉਸ ਦੀ ਸ਼ੂਟਿੰਗ, ਯਾਤਰਾ ਜਾਂ ਆਉਣ ਵਾਲੀ ਫਿਲਮ ਤੋਂ ਹੋਵੇ, ਉਹ ਆਪਣੇ ਫੈਨਸ ਦਾ ਮਨੋਰੰਜਨ ਕਰਨ ਵਿੱਚ ਕਦੇ ਪਿੱਛੇ ਨਹੀਂ ਰਹਿੰਦੀ। ਇਸ ਵਾਰ ਫਿਰ ਨਿਮਰਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਇਸ ਵਾਰ ਖਹਿਰਾ ਨੇ ਆਪਣੇ ਕੋ-ਸਟਾਰ ਦਿਲਜੀਤ ਦੋਸਾਂਝ ਨਾਲ ਆਪਣੀ ਆਉਣ ਵਾਲੀ ਫਿਲਮ 'ਜੋੜੀ' ਦੀ ਇੱਕ ਝਲਕ ਸਾਂਝੀ ਕੀਤੀ ਹੈ।


ਨਿਮਰਤ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਦੇ ਸਨੀਕ-ਪੀਕ 'ਚ ਸਿੰਗਰ ਦਿਲਜੀਤ ਦੋਸਾਂਝ ਚੈਕ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਨੇ ਚਿੱਟੀ ਪੱਗ ਨਾਲ ਆਪਣੇ ਲੁੱਕ ਨੂੰ ਕੰਪਲਿਟ ਕੀਤਾ ਹੈ। ਨਿਮਰਤ ਉਸ ਦੇ ਨਾਲ ਹੀ ਪਿੱਛੇ ਹੱਟ ਕੇ ਬੈਠੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਨਿਮਰਤ ਲਾਲ ਤੇ ਹਰੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ।




ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਨਿਮਰਤ ਨੇ ਆਪਣੇ ਅਤੇ ਦਿਲਜੀਤ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'What ve' ਦੀ ਲਾਈਨ ਲਿਖੀ ਹੈ। ਜਿਵੇਂ ਹੀ ਉਸ ਨੇ ਇਹ ਪੋਸਟ ਸ਼ੇਅਰ ਕੀਤੀ ਉਸਦੇ ਕਈ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਨਾਲ ਰਿਐਕਸ਼ਨ ਦਿੱਤੇ। ਫੈਨਸ ਨੇ ਦੱਸਿਆ ਕਿ ਉਹ ਦੋਵਾਂ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਕਈਆਂ ਨੇ ਇਹ ਵੀ ਕਿਹਾ ਕਿ ਦੋਵੇਂ ਸਟਾਰਸ ਇਕੱਠੇ ਕਿੰਨੇ ਪਿਆਰੇ ਲੱਗ ਰਹੇ ਹਨ।


ਇਸ ਤੋਂ ਪਹਿਲਾਂ, ਦੋਵੇਂ ਕਲਾਕਾਰ ਸਟੇਜ 'ਤੇ ਖੜ੍ਹੇ ਨਜ਼ਰ ਆਏ ਸੀ, ਜੋ ਇਨ੍ਹਾਂ ਦੀ ਇਸੇ ਫਿਲਮ ਦੀ ਇੱਕ ਝਲਕ ਸੀ। ਹਾਲਾਂਕਿ, ਨਿਰਦੇਸ਼ਕ ਅੰਬਰਦੀਪ ਸਿੰਘ ਨੇ ਹਾਲ ਹੀ ਵਿੱਚ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਅਪਡੇਟ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਚੋਂ ਇੱਕ ਜੋੜੀ ਵੀ ਹੈ। ਇਹ ਫਿਲਮ ਜੂਨ 2022 ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ, ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਤੇ ਨਿਮਰਤ ਦੋਵੇਂ ਇੱਕ-ਦੂਜੇ ਦੇ ਨਾਲ ਜੋੜੀ ਬਣਾ ਰਹੇ ਹਨ। ਪ੍ਰਸ਼ੰਸਕ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਣ ਦੀ ਤਰੀਕ ਤੇ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਇਹ ਵੀ ਪੜ੍ਹੋ: Trending News: ਖ਼ੂਨ ਦੀ ਪਿਆਸੀ ਕਾਟੋ, 48 ਘੰਟਿਆਂ 'ਚ ਫੱਟੜ ਕੀਤੇ 18 ਲੋਕ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904