Blame Song: ਟੀ-ਸੀਰੀਜ਼ ਵੱਲੋਂ ਤਿਆਰ ਪੰਜਾਬੀ ਪੌਪ ਸਟਾਰ ਪ੍ਰੇਮ ਢਿੱਲੋਂ ਦਾ ਨਵਾਂ ਗੀਤ Blame ਅੱਜ ਰਿਲੀਜ਼ ਕਰ ਦਿੱਤਾ ਗਿਆ। ਇਹ ਹਾਰਡ ਹਿਟਿੰਗ ਹਿਪ ਹੌਪ ਟ੍ਰੈਕ ਪ੍ਰੇਮ ਢਿੱਲੋਂ ਵੱਲੋਂ ਹੀ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਇਹ ਗੀਤ ਸੈਨ ਬੀ ਬੋਟਸ ਵੱਲੋਂ ਤਿਆਰ ਕੀਤਾ ਗਿਆ ਹੈ।

ਗਾਣੇ ਨੂੰ ਇੱਕ ਵੱਡੇ ਕੈਨਵਸ 'ਤੇ ਦਰਸਾਇਆ ਗਿਆ ਹੈ ਜੋ ਨਿਸ਼ਚਿਤ ਤੌਰ 'ਤੇ ਫੈਨਜ਼ ਨੂੰ ਆਕਰਸ਼ਿਤ ਕਰੇਗਾ। ਗਾਣੇ ਬਾਰੇ ਗੱਲ ਕਰਦੇ ਹੋਏ ਪ੍ਰੇਮ ਢਿੱਲੋਂ ਦਾ ਕਹਿਣਾ ਹੈ ਕਿ 'ਬਲੇਮ' ਦਾ ਟੀਜ਼ਰ ਆਉਣ ਤੋਂ ਤੁਰੰਤ ਬਾਅਦ, ਫੈਨਜ਼ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਆਖਰਕਾਰ ਇਸ ਗਾਣੇ ਨੂੰ ਲਾਂਚ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਬਲੇਮ' 'ਚ ਫੰਕ, ਸਟਾਈਲ ਅਤੇ ਗਰੂਵਿੰਗ ਬਿੱਟਸ ਹਨ।"


Amrinder Gill ਦੇ ਫੈਨਸ ਲਈ ਖੁਸ਼ਖ਼ਬਰੀ, ਅੰਬਰਦੀਪ ਨਾਲ ਅਮਰਿੰਦਰ ਦੀ ਫਿਲਮ Challa Mudke Ni Aaya ਦੀ ਰਿਲੀਜ਼ ਡੇਟ ਦਾ ਐਲਾਨ
ਪ੍ਰੇਮ ਢਿੱਲੋਂ ਦਾ ਗਾਣਾ ਬਲੇਮ ਟੀ-ਸੀਰੀਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸੈਨ ਬੀ ਵੱਲੋਂ ਰਚਿਤ ਇਸ ਗਾਣੇ ਨੂੰ ਪ੍ਰੇਮ ਢਿੱਲੋਂ ਨੇ ਲਿਖਿਆ ਤੇ ਆਵਾਜ਼ ਦਿੱਤੀ ਹੈ ਇਹ ਗੀਤ ਅੱਜ ਤੋਂ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਉਪਲਬਧ ਹੈ।