ਚੰਡੀਗੜ੍ਹ: ਸਭ ਤੋਂ ਵੱਧ ਉਡੀਕੀ ਜਾ ਰਹੀ ਪੰਜਾਬੀ ਫਿਲਮ 'Challa Mudke Ni Aaya' ਦੀ ਅਧਿਕਾਰਤ ਰਿਲੀਜ਼ ਡੇਟ ਦਾ ਆਖਰਕਾਰ ਐਲਾਨ ਹੋ ਗਿਆ ਹੈ। ਇਸ ਐਲਾਨ ਦੇ ਬਾਅਦ ਤੋਂ ਹੀ ਅਮਰਿੰਦਰ ਗਿੱਲ ਦੇ ਫੈਨਸ ਦੇ ਇੰਤਜ਼ਾਰ ਦਾ ਅੰਤ ਹੋ ਗਿਆ। ਦੱਸ ਦਈਏ ਕਿ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 29 ਜੁਲਾਈ, 2022 ਨੂੰ ਰਿਲੀਜ਼ ਹੋਵੇਗੀ।


ਇਹ ਪ੍ਰੋਜੈਕਟ ਇਸ ਪੱਖੋਂ ਖਾਸ ਹੈ ਕਿ ਇਹ ਅੰਬਰਦੀਪ ਸਿੰਘ ਤੇ ਅਮਰਿੰਦਰ ਗਿੱਲ (Amrinder Gill) ਨੂੰ ਇਕੱਠੇ ਲਿਆਉਂਦਾ ਹੈ। ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ਚੋਂ ਇੱਕ ਹੈ ਤੇ ਉਸ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ।






ਫਿਲਮ ਦਾ ਡਾਇਰੈਕਸ਼ਨ ਹੋਰ ਕੋਈ ਨਹੀਂ ਸਗੋਂ ਅਮਰਿੰਦਰ ਗਿੱਲ ਖੁਦ ਕਰ ਰਹੇ ਹਨ। ਇਹ ਫਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਅੰਬਰਦੀਪ ਫਿਲਮਜ਼ ਦੇ ਸਹਿਯੋਗੀ ਬੈਨਰ ਹੇਠ ਵੀ ਪੇਸ਼ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਮਾਣ ਕਾਰਜ ਗਿੱਲ ਨੇ ਕੀਤਾ ਹੈ।


ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋ ਗਿਆ ਸੀ ਪਰ ਹੁਣ ਲੰਬੇ ਇੰਤਜ਼ਾਰ ਮਰਗੋਂ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਇਹ ਫਿਲਮ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਚੋਂ ਇੱਕ ਸੀ। ਹੁਣ ਪ੍ਰਸ਼ੰਸਕਾਂ ਕੋਲ ਇੱਕ ਤੈਅ ਤਾਰੀਖ ਹੈ ਜਿਸ ਦੀ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਰਹੇਗੀ।


ਇਹ ਵੀ ਪੜ੍ਹੋ: LSG vs MI: IPL 'ਚ ਮੁੰਬਈ ਦੀ ਲਗਾਤਾਰ 8ਵੀਂ ਹਾਰ, ਬੱਲੇਬਾਜ਼ਾਂ 'ਤੇ ਭੜਕੇ ਰੋਹਿਤ ਸ਼ਰਮਾ ਨੇ ਜਾਣੋ ਕੀ ਕਿਹਾ