IPL 2022: IPL ਵਿੱਚ ਲਖਨਊ ਸੁਪਰ ਜਾਇੰਟਸ (LSG) ਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਮੈਚ ਖੇਡਿਆ ਗਿਆ। ਇਸ ਮੈਚ 'ਚ ਮੁੰਬਈ ਨੂੰ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਇਸ ਸੀਜ਼ਨ 'ਚ ਇਹ ਲਗਾਤਾਰ 8ਵੀਂ ਹਾਰ ਹੈ। ਮੁੰਬਈ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇਐਲ ਰਾਹੁਲ ਦੇ ਸੈਂਕੜੇ ਦੀ ਬਦੌਲਤ ਲਖਨਊ ਨੇ 6 ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 132 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਤੇ ਤਿਲਕ ਵਰਮਾ ਤੋਂ ਇਲਾਵਾ ਮੁੰਬਈ ਦੇ ਸਾਰੇ ਬੱਲੇਬਾਜ਼ ਫਲੌਪ ਰਹੇ ਤੇ ਟੀਮ ਹਾਰ ਗਈ।
ਰੋਹਿਤ ਸ਼ਰਮਾ ਨੇ ਹਾਰ ਤੋਂ ਬਾਅਦ ਕਹੀ ਇਹ ਗੱਲ
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਹਾਰ ਤੋਂ ਬਾਅਦ ਕਿਹਾ ਕਿ ਬੱਲੇਬਾਜ਼ੀ ਲਈ ਇਹ ਚੰਗੀ ਪਿੱਚ ਸੀ ਤੇ ਸਾਨੂੰ ਸਕੋਰ ਦਾ ਪਿੱਛਾ ਕਰਨਾ ਚਾਹੀਦਾ ਸੀ ਪਰ ਲਖਨਊ ਨੇ ਚੰਗਾ ਬਚਾਅ ਕੀਤਾ। ਰੋਹਿਤ ਨੇ ਕਿਹਾ ਕਿ ਉਸ ਨੂੰ ਕਈ ਸਾਂਝੇਦਾਰੀਆਂ ਬਣਾਉਣੀਆਂ ਚਾਹੀਦੀਆਂ ਸੀ, ਪਰ ਉਸ ਸਮੇਤ ਕੁਝ ਖਿਡਾਰੀਆਂ ਦੇ ਗੈਰ-ਜ਼ਿੰਮੇਵਾਰ ਸ਼ਾਟਸ ਖੇਡੇ ਤੇ ਮੈਚ ਖ਼ਰਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੰਬਈ ਨੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਤੇ ਮੱਧਕ੍ਰਮ ਨੂੰ ਵੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ।
ਟਿਮ ਡੇਵਿਡ ਬਾਰੇ ਰੋਹਿਤ ਸ਼ਰਮਾ ਨੇ ਕਿਹਾ ਕਿ ਇਸ 'ਤੇ ਚਰਚਾ ਹੋ ਚੁੱਕੀ ਹੈ ਪਰ ਬਹੁਤ ਜ਼ਿਆਦਾ ਖਿਡਾਰੀ ਹਨ ਅਤੇ ਉਹ ਖਿਡਾਰੀਆਂ ਨੂੰ ਕਾਫੀ ਸਮਾਂ ਦੇਣ ਤੇ ਇਲੈਵਨ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਬਹੁਤਾ ਬਦਲਾਅ ਨਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ ਪਰ ਰੋਹਿਤ ਨੂੰ ਲੱਗਦਾ ਹੈ ਕਿ ਜੋ ਵੀ ਖਿਡਾਰੀ ਖੇਡ ਰਹੇ ਹਨ ਉਨ੍ਹਾਂ ਨੂੰ ਸੈਟਲ ਹੋਣ ਲਈ ਸਮਾਂ ਚਾਹੀਦਾ ਹੈ।
ਇਹ ਵੀ ਪੜ੍ਹੋ: Power Crisis: ਕਿਉਂ ਹੋ ਰਿਹਾ ਬਿਜਲੀ ਸੰਕਟ? ਦੇਸ਼ 'ਚ ਕੋਲੇ ਦੀ ਕਮੀ ਜਾਂ ਕੋਈ ਹੋਰ ਕਾਰਨ, ਜਾਣੋ ਕੋਲਾ ਸਕੱਤਰ ਤੋਂ ਅਸਲੀਅਤ