Shehnaaz Gill Video: ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਨਵੀਂ ਫਿਲਮ "ਇੱਕ ਕੁੜੀ" ਲਈ ਚਰਚਾ ਵਿੱਚ ਹੈ। ਫਿਲਮ ਦੇ ਪ੍ਰਚਾਰ ਲਈ ਕੈਨੇਡਾ ਦੇ ਵੈਨਕੂਵਰ ਗਈ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ ਗਿਆ ਹੈ।

Continues below advertisement

ਇਸ ਵਿੱਚ, ਉਹ ਕਹਿੰਦੀ ਹੈ ਕਿ ਫਿਲਮ ਲਈ ਮੈਨੂੰ ਲੋਕਾਂ ਦੇ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ "ਲੋਕਾਂ ਨੇ ਮੈਨੂੰ ਚੂੰਢੀਆਂ ਵੱਡੀਆਂ ਅਤੇ ਧੱਕਾ ਦਿੱਤਾ, ਜਿਸ ਨਾਲ ਮੈਨੂੰ ਭੱਜ ਕੇ ਕਿਸੇ ਹੋਰ ਥੀਏਟਰ ਵਿੱਚ ਲੁਕਣਾ ਪਿਆ।"

ਵੀਡੀਓ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੀ ਸ਼ਹਿਨਾਜ਼ ਗਿੱਲ ਦੇ ਨਾਲ ਦਿਖਾਈ ਦੇ ਰਹੇ ਹਨ। ਗਿੱਪੀ ਕਹਿੰਦੇ ਹਨ, "ਸ਼ਹਿਨਾਜ਼, ਮੈਂ ਸੁਣਿਆ ਹੈ ਕਿ ਫਿਲਮ ਦੀ ਸ਼ੁਰੂਆਤ ਦੇ ਪਹਿਲੇ ਦਿਨ, ਬਹੁਤ ਘੱਟ ਲੋਕ ਆਏ ਸਨ। ਤੁਸੀਂ ਬਹੁਤ ਘਬਰਾਏ ਹੋਏ ਸੀ। ਹੁਣ, ਤਾਂ ਲੋਕ ਆ ਰਹੇ ਹਨ, ਹੈ ਨਾ?"

Continues below advertisement

ਇਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਕਹਿੰਦੀ ਹੈ, "ਹੁਣ ਤਾਂ ਰਿਵਿਊ ਠੀਕ ਮਿਲ ਰਿਹਾ ਹੈ। ਤੁਹਾਡੇ ਵੱਲ ਪਾਰਟੀ ਬਣਦੀ ਹੈ। ਗਿੱਪੀ ਕਹਿੰਦੇ ਹਨ- ਠੀਕ ਹੈ ਮੈਂ ਤੁਹਾਨੂੰ ਪਾਰਟੀ ਦੇ ਦਿਆਂਗਾ।"

  ਮੈਨੂੰ ਫਿਲਮ ਚੱਲਣ ਨੂੰ ਲੈ ਕੇ ਚਿੰਤਾ ਸੀ, ਘਬਰਾ ਗਈ ਸੀ

ਗਿੱਪੀ ਗਰੇਵਾਲ ਵੀਡੀਓ ਦੀ ਸ਼ੁਰੂਆਤ ਵਿੱਚ ਪੁੱਛਦੇ ਹਨ, "ਤੁਸੀਂ ਕਿਵੇਂ ਹੋ, ਸ਼ਹਿਨਾਜ਼? ਮੈਂ ਸੁਣਿਆ ਹੈ ਕਿ ਤੁਸੀਂ ਫਿਲਮ ਦੇ ਪਹਿਲੇ ਦਿਨ ਸਿਨੇਮਾਘਰਾਂ ਵਿੱਚ ਇੰਨੇ ਘੱਟ ਲੋਕਾਂ ਨੂੰ ਦੇਖ ਕੇ ਘਬਰਾ ਗਏ ਸੀ।" ਸ਼ਹਿਨਾਜ਼ ਜਵਾਬ ਦਿੰਦੀ ਹੈ, "ਹਾਂ, ਸੱਚਮੁੱਚ ਇਸ ਤਰ੍ਹਾਂ ਸੀ। ਫਿਲਮ ਦੀ ਸ਼ੁਰੂਆਤ ਬਹੁਤ ਵਧੀਆ ਨਹੀਂ ਸੀ, ਅਤੇ ਇਸਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਸ਼ੁਰੂਆਤ ਵਿੱਚ ਲੋਕਾਂ ਦਾ ਹੁੰਗਾਰਾ ਠੰਡਾ ਸੀ।"

ਫਿਲਮ ਦੀ ਮੁੱਖ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਖੁਲਾਸਾ ਕੀਤਾ ਕਿ ਉਹ ਫਿਲਮ ਦੇ ਪਹਿਲੇ ਦਿਨ ਨੂੰ ਲੈ ਕੇ ਥੋੜ੍ਹੀ ਚਿੰਤਤ ਸੀ। ਉਨ੍ਹਾਂ ਨੇ ਕਿਹਾ ਕਿ ਉਸਨੂੰ ਮਹਿਸੂਸ ਹੋਇਆ ਕਿ ਸ਼ੁਰੂਆਤੀ ਸਕ੍ਰੀਨਿੰਗ ਓਨੀ ਉਤਸ਼ਾਹੀ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ। ਹਾਲਾਂਕਿ, ਦਰਸ਼ਕਾਂ ਦੇ ਹੁੰਗਾਰੇ ਨੇ ਬਾਅਦ ਵਿੱਚ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।