Saunkan-Saunkane Box office Collection: ਸਾਊਥ ਦੀਆਂ ਫਿਲਮਾਂ ਦਾ ਜਾਦੂ ਛਾਉਣ ਤੋਂ ਬਾਅਦ ਲੱਗਦਾ ਹੈ ਹੁਣ ਵਾਰੀ ਪੰਜਾਬੀ ਫਿਲਮਾਂ ਦੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ ਨੇ ਵੀ ਬਾਕਸ ਆਫਿਸ 'ਤੇ ਧੱਕ ਪਾਉਣੀ ਸ਼ੁਰੂ ਕਰ ਦਿੱਤੀ ਹੈ। ਐਮੀ ਵਿਰਕ ਦੀ ਨਵੀਂ ਫਿਲਮ 'ਸੌਂਕਣ ਸੌਂਕਣੇ' ਨੇ ਬਾਕਸ ਆਫਿਸ 'ਤੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪੰਜਾਬ ਤੇ ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਕਈ ਸਕ੍ਰੀਨਜ਼ 'ਤੇ ਇਹ ਫਿਲਮ ਰਿਲੀਜ਼ ਹੋਈ ਜਿਸ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਛੜਾ' ਦਾ ਵੀ ਰਿਕਾਰਡ ਤੋੜ ਦਿੱਤਾ ਹੈ।

ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ 'ਸੌਂਕਣ ਸੌਂਕਣੇ' 13 ਮਈ ਸ਼ੁੱਕਰਵਾਰ ਨੂੰ ਪਰਦੇ 'ਤੇ ਰਿਲੀਜ਼ ਹੋਈ ਅਤੇ ਦਰਸ਼ਕਾਂ ਨੇ ਇਸ ਨੂੰ ਖੂਬ ਪਿਆਰ ਦਿੱਤਾ ਅਤੇ ਉਮੀਦ ਤੋਂ ਵੱਧ ਫਿਲਮ ਨੇ 6-7 ਕਰੋੜ ਨਹੀਂ ਬਲਕਿ ਪਹਿਲੇ ਵੀਕੈਂਡ ਕਲੈਕਸ਼ਨ 'ਚ 9.25 ਕਰੋੜ ਰੁਪਏ ਦੀ ਕਮਾਈ ਕੀਤੀ, ਸ਼ੁੱਕਰਵਾਰ ਨੂੰ 3.25 ਕਰੋੜ ਰੁਪਏ ਅਤੇ ਐਤਵਾਰ ਨੂੰ 4 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ। ਇਹ ਪੰਜਾਬੀ ਸਿਨੇਮਾ ਵਿੱਚ ਕਿਸੇ ਫਿਲਮ ਦੇ ਪਹਿਲੇ ਵੀਕੈਂਡ ਲਈ ਹੁਣ ਤੱਕ ਦਾ ਸਭ ਤੋਂ ਵੱਧ ਕਲੈਕਸ਼ਨ ਹੈ।

ਅਮਰਜੀਤ ਸਿੰਘ ਨਿਰਦੇਸ਼ਤ ਫਿਲਮ 'ਸੌਂਕਣ ਸੌਂਕਣੇ'  ਇੱਕ ਰੋਮਾਂਟਿਕ ਕਾਮੇਡੀ ਹੈ । ਫਿਲਮ ਦੇ ਗਾਣਿਆਂ ਨੇ ਫਿਲਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬੱਚੇ ਦੀ ਇੱਛਾ ਨੂੰ ਲੈ ਕੇ ਫਿਲਮ ਦੀ ਕਹਾਣੀ ਘੁੰਮਦੀ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਜੇਕਰ ਕੁਝ ਸਾਲ ਪਹਿਲਾਂ ਤੱਕ ਪੰਜਾਬੀ ਫਿਲਮਾਂ ਦਾ ਕੁੱਲ ਕਾਰੋਬਾਰ ਚਾਰ ਤੋਂ ਪੰਜ ਕਰੋੜ ਤੱਕ ਪਹੁੰਚ ਜਾਂਦਾ ਹੈ ਉੱਥੇ ਹੀ ਇਸ ਫਿਲਮ ਦੇ ਪਹਿਲੇ ਵੀਕੈਂਡ ਦਾ ਨੈੱਟ ਕਲੈਕਸ਼ਨ ਨੌਂ ਕਰੋੜ ਤੋਂ ਉੱਪਰ ਮੰਨਿਆ ਜਾ ਰਿਹਾ ਹੈ


ਦੁਖਦਾਈ : ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ