Afsana Khan Pregnant: ਗਾਇਕਾ ਅਫਸਾਨਾ ਖਾਨ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਵਿੱਚ ਆਪਣੀ ਸੁਰੀਲੀ ਗਾਇਕੀ ਦੇ ਚੱਲਦੇ ਛਾਈ ਹੋਈ ਹੈ। ਉਨ੍ਹਾਂ ਦੇ ਗੀਤਾਂ ਨੂੰ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਦਿੱਤਾ ਜਾਂਦਾ ਹੈ। ਅਫਸਾਨਾ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਨਾ ਸਿਰਫ ਪਸੰਦ ਕੀਤਾ ਗਿਆ ਬਲਕਿ ਗਾਇਕਾ ਨੂੰ ਵਧਾਈਆਂ ਵੀ ਮਿਲਣ ਲੱਗੀਆਂ।
ਕੀ ਅਫਸਾਨਾ ਖਾਨ ਹੈ ਪ੍ਰੇਗਨੈਂਟ...
ਦਰਅਸਲ, ਗਾਇਕਾ ਨੇ ਜਦੋਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਤਾਂ, ਉਨ੍ਹਾਂ ਨੂੰ ਪ੍ਰੇਗਨੈਂਸੀ ਲਈ ਵਧਾਈਆਂ ਮਿਲਣੀਆਂ ਸ਼ੂਰੁ ਹੋ ਗਈਆਂ। ਹਾਲਾਂਕਿ ਇਸ ਤੋਂ ਬਾਅਦ ਗਾਇਕਾ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਅਜਿਹਾ ਕੁਝ ਵੀ ਨਹੀਂ ਹੈ। ਅਫਸਾਨਾ ਖਾਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੈਲੋ ਐਵਰੀਵਨ ਮੈਂ ਪ੍ਰੇਗਨੈਂਟ ਨਹੀਂ ਹਾਂ... ਇਹ ਤਸਵੀਰ ਸਿਰਫ ਮੇਰੇ ਸਾਜ਼ ਜੀ ਨੂੰ ਵਧੀਆ ਲੱਗੀ ਤਾਂ ਆਪਾਂ ਨੋਰਮਲੀ ਪੋਸਟ ਕਰ ਦਿੱਤੀ। ਪਰ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਵੇਂ ਤੁਸੀ ਵਧਾਈਆਂ ਦੇ ਰਹੇ...ਜਲਦੀ ਦੱਸਾਂਗੇ ਜਿਵੇਂ ਹੀ ਕੋਈ ਪਲਾਨ ਹੋਏਗਾ। ਪਰ ਹਾਲੇ ਕੁਝ ਵੀ ਅਜਿਹਾ ਨਹੀਂ... ਵਾਹਿਗੁਰੂ ਜੀ ਦੀ ਜਿਵੇਂ ਹੀ ਮੇਹਰ ਹੋਈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੇਖੋ ਗਾਇਕਾ ਦੀ ਇਹ ਪੋਸਟ...
Read More: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ
ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਆਪਣੇ ਸਟੇਜ ਸ਼ੋਅ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਅਫਸਾਨਾ ਕਈ ਪੰਜਾਬੀ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਫਸਾਨਾ ਖਾਨ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre; Aishwarya Rai: ਐਸ਼ਵਰਿਆ ਰਾਏ ਇਸ ਬਿਮਾਰੀ ਨਾਲ ਰਹੀ ਜੂਝ! ਤਲਾਕ ਦੀਆਂ ਖਬਰਾਂ ਵਿਚਾਲੇ ਸਿਹਤ ਨੂੰ ਲੈ ਵੱਡਾ ਖੁਲਾਸਾ