Sidhu Moosewala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਇੱਕ ਵਾਰ ਫਿਰ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਉਸਦੇ ਵੀਡੀਓ ਤੋਂ ਬਾਅਦ ਹੁਣ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖਾਸ ਗੱਲ਼ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਨਿੱਕੇ ਸਿੱਧੂ ਦਾ ਕਿਊਟ ਅੰਦਾਜ਼ ਕੈਪਚਰ ਹੋਇਆ ਹੈ, ਉਹ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਮਾਤਾ ਚਰਨ ਕੌਰ ਵੀ ਕੋਲੇ ਬੈਠੇ ਹਨ। 


ਜੇਕਰ ਤਸਵੀਰਾਂ ਨੂੰ ਗੌਰ ਨਾਲ ਵੇਖਿਆ ਜਾਏ ਤਾਂ ਮੁਹਾਂਦਰੇ ਤੋਂ ਇਹ ਬੱਚਾ ਸਿੱਧੂ ਮੂਸੇਵਾਲਾ ਵਾਂਗ ਹੀ ਦਿਖਾਈ ਦੇ ਰਿਹਾ ਹੈ। ਫੈਨਜ਼ ਵੀ ਇਸ ਤੇ ਕਮੈਂਟ ਦੇ ਰਹੇ ਹਨ ਤੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ। 


ਤਸਵੀਰ ਵੇਖ ਫੈਨਜ਼ ਹੋਏ ਭਾਵੁਕ ਅਤੇ ਖੁਸ਼ 


ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਚੋਂ ਫੈਨਜ਼ ਸਿੱਧੂ ਮੂਸੇਵਾਲਾ ਦੀ ਝਲਕ ਦੇਖ ਰਹੇ ਹਨ ਅਤੇ ਭਾਵੁਕ ਵੀ ਹੋ ਰਹੇ ਹਨ, ਹਾਲਾਂਕਿ ਨਿੱਕਾ ਸਿੱਧੂ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੇ ਚਿਹਰਿਆਂ ਉੱਪਰ ਰੌਣਕ ਲੈ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਤਸਵੀਰ ਨੂੰ ਵੇਖ ਕੇ ਫੈਨਜ਼ ਇੱਕ ਵਾਰ ਮੁੜ ਤੋਂ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਵਿੱਚ ਗੁਆਚ ਗਏ ਹਨ। 



Read More: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ








ਦੱਸ ਦੇਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ ਅਟੈਚ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਨਾ ਸਿਰਫ ਪੰਜਾਬੀਆਂ ਬਲਕਿ ਵਿਦੇਸ਼ੀਆਂ ਵੱਲੋਂ ਵੀ ਪਿਆਰ ਦਿੱਤਾ ਜਾ ਰਿਹਾ ਹੈ। ਮੂਸੇਵਾਲਾ ਦਾ ਨਾਂਅ ਪੰਜਾਬੀਆਂ ਦੇ ਨਾਲ-ਨਾਲ ਵਿਦੇਸ਼ੀਆਂ ਵਿਚਾਲੇ ਖੂਬ ਚਰਚਿਤ ਹੈ।