ਚੰਡੀਗੜ੍ਹ: ਗਾਇਕ ਅਤੇ ਅਭਿਨੇਤਾ ਜੱਸੀ ਗਿੱਲ (Jassie Gill) ਦੀ ਲੋਕਾਂ ਵਿੱਚ ਇੱਕ ਕਮਾਲ ਦੀ ਫੋਲੋਇੰਗ ਬਣੀ ਹੋਈ ਹੈ। ਗਿੱਲ ਨੇ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾਇਆ ਹੈ। ਦੱਸ ਦਈਏ ਕਿ ਜੱਸੀ ਨੇ 2018 'ਚ ਰੋਮਾਂਟਿਕ ਕਾਮੇਡੀ-ਡਰਾਮਾ ਫਿਲਮ ਹੈਪੀ ਫਿਰ ਭਾਗ ਜਾਏਗੀ ਨਾਲ ਆਪਣਾ ਬਾਲੀਨੁੱਡ ਡੈਬਿਉ ਕੀਤਾ ਸੀ। ਇਸ 'ਚ ਉਸ ਦੇ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਈ ਸੀ। ਜੱਸੀ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਉਹ ਜਲਦੀ ਹੀ ਇੱਕ ਹੋਰ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲਾ ਹੈ।


ਫਿਲਮ 'ਕਾਲਾ ਸ਼ਹਿਰ' ਵਿੱਚ ਕੰਮ ਕਰਨ ਵਾਲੇ ਚਾਈਲਡ ਮਾਡਲ ਆਰਵ (Aarav) ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਰੀਲ ਸ਼ੇਅਰ ਕੀਤੀ ਹੈ। ਰੀਲ ਵਿੱਚ, ਅਸੀਂ ਉਸਨੂੰ ਜੱਸੀ ਦੇ ਨਾਲ ਦੇਖ ਸਕਦੇ ਹਾਂ ਜਿਸ ਵਿੱਚ ਆਰਵ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਫਿਲਮ ਦੀ ਸ਼ੂਟਿੰਗ 'ਤੇ ਹਨ। ਉਸਨੇ ਅੱਗੇ ਐਲਬਮ All Rounder ਤੋਂ ਜੱਸੀ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਲੈਂਬੋ ਗਾਇਆ। ਇੱਥੇ ਵੇਖੋ ਵੀਡੀਓ:






ਫਿਲਮ ਬਾਰੇ ਹੋਰ ਜਾਣਨ ਲਈ, ਜਦੋਂ ਇੱਕ ਯੂਜ਼ਰ ਨੇ ਫਿਲਮ ਦੇ ਨਾਂਅ ਬਾਰੇ ਪੁੱਛਿਆ, ਤਾਂ ਆਰਵ ਨੇ ਆਪਣੇ ਕੂਮੈਂਟ ਸੈਸ਼ਨ 'ਚ ਜਵਾਬ ਦਿੱਤਾ 'Wild Wild Punjab'। ਇਹ ਫਿਲਮ ਦਾ ਨਾਮ ਹੋ ਸਕਦਾ ਹੈ, ਜਾਂ ਟੀਮ ਤੋਂ ਕੋਈ ਸੰਕੇਤ ਹੋ ਸਕਦਾ ਹੈ। ਇਸ ਬਾਰੇ ਹੋਰ ਪੁਸ਼ਟੀ ਅਤੇ ਅਧਿਕਾਰਤ ਜਾਣਕਾਰੀ ਦਾ ਐਲਾਨ ਕਰਨਾ ਬਾਕੀ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਇਲਾਵਾ ਵੀ ਜੱਸੀ ਗਿੱਲ ਹਿੰਦੀ ਫਿਲਮ ਪੰਗਾ 'ਚ ਕੰਗਨਾ ਰਣੌਤ ਨਾਲ ਵੀ ਨਜ਼ਰ ਆ ਚੁੱਕਿਆ ਹੈ।



ਇਹ ਵੀ ਪੜ੍ਹੋ: Punjab Congress List 2022: ਕੱਲ੍ਹ ਆਏਗੀ ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਸੂਚੀ, ਜਾਣੋ ਕੈਪਟਨ ਖਿਲਾਫ ਕਿਸ ਨੂੰ ਮਿਲੇਗੀ ਟਿਕਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904