Jaswinder Brar's 'Nikke Pairi' Song Released: ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਉਨ੍ਹਾਂ ਦਾ ਗੀਤ ‘ਨਿੱਕੇ ਪੈਰੀਂ’ (Nikke Pairi) ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਅਖਾੜੀਆਂ ਦੀ ਰਾਣੀ ਨੇ ਇਹ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਵਿੱਚ ਮੂਸੇਵਾਲਾ ਦੇ ਬਚਪਨ ਦੀ ਤਸਵੀਰ ਸਣੇ ਮਾਤਾ ਚਰਨ ਕੌਰ ਵੀ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਇਸ ਗੀਤ ਦੀ ਵੀਡੀਓ ਕਲਿੱਰ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਵੀ ਸਾਂਝੀ ਕੀਤੀ ਹੈ। ਜਸਵਿੰਦਰ ਬਰਾੜ ਦੇ ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ- ਤੂੰ ਵੱਡੇ ਪੈਰੀਂ ਗਿਆ ਸੀ ਇਸ ਜਹਾਨ ਤੋਂ, ਹੁਣ ਨਿੱਕੇ ਪੈਰੀਂ ਵਾਪਸ ਆ ਜਾ। ਇਸ ਗੀਤ ਦੇ ਬੋਲ ਬੱਬੂ ਬਰਾੜ ਅਤੇ ਜਸਵਿੰਦਰ ਬਰਾੜ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ 'ਜੀ ਗੁਰੀ' ਵਲੋਂ ਦਿੱਤਾ ਹੈ। ਇਸ ਗੀਤ ਦੀ ਵੀਡੀਓ ਕਲਿੱਪ ਨੂੰ ਕੈਪਸ਼ਨ ਦਿੰਦੇ ਹੋਏ ਜਸਵਿੰਦਰ ਬਰਾੜ ਨੇ ਲਿਖਿਆ, 'ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਬੂਲ ਕਰਿਓ।'' ਇਸਦੇ ਨਾਲ ਹੀ ਜਸਵਿੰਦਰ ਬਰਾੜ ਨੇ ਸਿੱਧੂ ਦੇ ਪਰਿਵਾਰ ਨੂੰ ਵੀ ਟੈਗ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਜਸਵਿੰਦਰ ਬਰਾੜ ਸਿੱਧੂ ਦੀ ਭੂਆ ਲੱਗਦੇ ਹਨ।
ਚਰਨ ਕੌਰ ਦੀ ਪ੍ਰੈਗਨੈਂਸੀ ਹੋਈ ਕੰਨਫਰਮ
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਪਰ ਚਰਨ ਕੌਰ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਸਵਿੰਦਰ ਬਰਾੜ ਦੇ ਇਸ ਗੀਤ ਤੋਂ ਬਾਅਦ ਇਸ ਗੱਲ ਉੱਪਰ ਮੋਹਰ ਲੱਗ ਚੁੱਕੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਸਵੀਤਾਜ ਬਰਾੜ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਸ਼ੇਅਰ ਕਰ ਇਸ ਖਬਰ ਉੱਪਰ ਖੁਸ਼ੀ ਜਤਾਈ ਗਈ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਹ ਆਪਣੇ ਗੀਤਾਂ ‘ਚ ਆਮ ਤੌਰ 'ਤੇ ਜ਼ਿੰਦਗੀ ਦੀ ਸੱਚਾਈ ਬਿਆਨ ਕਰਦੇ ਹਨ। ਜਸਵਿੰਦਰ ਬਰਾੜ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਉਹ ਆਪਣੇ ਕਈ ਸੁਪਰਹਿੱਟ ਗੀਤ ਰਿਲੀਜ਼ ਕਰ ਚੁੱਕੇ ਹਨ।