Mani Longia-Sidhu Moose wala Controversy: ਪੰਜਾਬੀ ਗਾਇਕ ਮਨੀ ਲੌਗੀਆ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਹ ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਕਲਾਕਾਰ ਨਾਲ ਕੁਝ ਅਜਿਹਾ ਹੋਇਆ ਜਿਸ ਕਾਰਨ ਉਹ ਵਿਵਾਦਾਂ ਦਾ ਹਿੱਸਾ ਬਣ ਗਏ ਹਨ। ਦਰਅਸਲ, ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਕੁਝ ਅਜਿਹਾ ਹੋਇਆ ਜਿਸ ਨਾਲ ਉੱਥੇ ਮੌਜੂਦ ਲੋਕ ਗੁੱਸੇ ਵਿੱਚ ਭੜਕ ਉੱਠੇ।


ਜਾਣੋ ਕਿਵੇਂ ਮੂਸੇਵਾਲਾ ਦੇ ਗੀਤਾਂ ਨਾਲ ਜੁੜੀਆ ਵਿਵਾਦ ?


ਦਰਅਸਲ, ਮਨੀ ਲੌਂਗੀਆ ਇੱਕ ਸਟੇਜ ਸ਼ੋਅ ਵਿੱਚ ਸ਼ਾਮਲ ਹੋਏ ਸੀ। ਇਸ ਦੌਰਾਨ ਉੱਥੇ ਮੌਜੂਦ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਨੂੰ ਹੋਰ ਗਾਇਕਾਂ ਦੇ ਗੀਤ ਗਾਉਣ ਦੀ ਡਿਮਾਂਡ ਕੀਤੀ ਗਈ। ਹਾਲਾਂਕਿ ਇਸ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਦੇ ਗੀਤ ਦੀ ਡਿਮਾਂਡ ਆਈ ਤਾਂ ਕਲਾਕਾਰ ਨੇ ਲੋਕਾਂ ਨੂੰ ਗੁੱਸੇ ਵਿੱਚ ਕਿਹਾ, ਤੁਸੀ ਸਾਰੇ ਪੜ੍ਹੇ-ਲਿਖੇ ਲੋਕ ਹੋ, ਜਾਂ ਤਾਂ ਉਸੇ ਕਲਾਕਾਰ ਨੂੰ ਬੁਲਾਇਆ ਕਰੋ ਜਿਸ ਦੇ ਗੀਤ ਸੁਣਨੇ ਹੁੰਦੇ ਜਾਂ ਜੋ ਆਇਆ ਹੁੰਦਾ ਉਸਦੇ ਹੀ ਗੀਤ ਸੁਣੀਆ ਕਰੋ... ਇਸ ਤੋਂ ਬਾਅਦ ਕਲਾਕਾਰ ਦੀ ਇਹ ਵੀਡੀਓ ਹਰ ਪਾਸੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਗਈ। 


ਮਨੀ ਲੌਂਗੀਆ ਨੇ ਦਿੱਤੀ ਸਫਾਈ


ਹਾਲਾਂਕਿ ਕਲਾਕਾਰ ਦੀ ਇਸ ਗੱਲ ਦਾ ਕਈ ਪ੍ਰਸ਼ੰਸਕਾਂ ਵੱਲੋਂ ਗੁੱਸਾ ਵੀ ਕੀਤਾ ਗਿਆ। ਜਿਸ ਤੋਂ ਬਾਅਦ ਮਨੀ ਲੌਂਗੀਆ ਨੂੰ ਗਾਲ੍ਹਾਂ ਵੀ ਕੱਢਿਆਂ ਗਈਆਂ। ਖੁਦ ਦੀ ਆਲੋਚਨਾ ਤੋਂ ਬਾਅਦ ਕਲਾਕਾਰ ਨੇ ਫਿਰ ਲਾਈਵ ਆ ਸਫਾਈ ਦਿੱਤੀ, ਕਿਹਾ ਕਿ ਇਸ ਵਿੱਚ ਮੈਂ ਕੋਈ ਗਲਤ ਗੱਲ ਨਹੀਂ ਕਹੀ। ਜੇਕਰ ਅਸੀ ਗੀਤ ਗਾਉਂਦੇ ਆਂ ਤਾਂ ਤੁਸੀ ਲੋਕ ਹੀ ਕਹਿੰਦੇ ਹੋ ਕਿ ਉਨ੍ਹਾਂ ਦੇ ਗੀਤਾਂ ਤੇ ਰੋਟੀ ਚਲਦੀ, ਜੇਕਰ ਨਹੀਂ ਗਾਉਂਦੇ ਤਾਂ ਤੁਸੀ ਬੁਰਾ ਬਣਾਉਂਦੇ। ਤੁਸੀ ਵੀ ਵੇਖੋ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ...







ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।