ਮੁਹਾਲੀ: ਖਰੜ ਦੀ ਐਕਮੀ ਹਾਈਟਸ ਸੁਸਾਇਟੀ ਵਿੱਚ ਰਹਿੰਦੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਕੁਝ ਬਾਊਂਸਰਾਂ ਨੇ ਨਾਬਾਲਗ ਨੂੰ ਕੁੱਟਿਆ ਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਜਦੋਂ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਬਾਊਂਸਰਾਂ ਨੇ ਮੁਆਫੀ ਮੰਗੀ ਤੇ ਕੇਸ ਸੁਲਝਾ ਲਿਆ। ਇਹ ਇਲਜ਼ਾਮ ਹੈ ਕਿ ਇਸ ਵਾਰਦਾਤ ਦੌਰਾਨ ਗਾਇਕ ਵੀ ਮੌਜੂਦ ਸੀਪਰ ਬਾਅਦ ਵਿੱਚ ਉਹ ਉਥੋਂ ਚਲਿਆ ਗਿਆ।

ਸੁਸਾਇਟੀ ਦੇ ਫਲੈਟ ਨੰਬਰ 163/5 ਦੇ ਵਸਨੀਕ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ 15 ਸਾਲਾ ਬੇਟਾ ਜਸਮਨਜੀਤ ਸਿੰਘ ਆਪਣੇ ਦੋਸਤਾਂ ਨਾਲ ਕੈਂਪਸ ਵਿੱਚ ਸਾਈਕਲ ਚਲਾ ਰਿਹਾ ਸੀ। ਗਾਇਕ ਰਣਜੀਤ ਬਾਵਾ ਵੀ ਆਪਣੇ ਬਾਊਂਸਰਾਂ ਨਾਲ ਉੱਥੇ ਹੀ ਸਾਈਕਲ ਚਲਾ ਰਿਹਾ ਸੀ। ਰਣਜੀਤ ਨੂੰ ਵੇਖ ਬੱਚੇ ਉਸ ਦੇ ਮਗਰ ਸਾਈਕਲ ਚਲਾਉਣ ਲੱਗੇ।



ਬਾਊਂਸਰਾਂ ਨੇ ਪਹਿਲਾਂ ਬੱਚਿਆਂ ਨੂੰ ਪਿੱਛਾ ਕਰਨ ਤੋਂ ਰੋਕਿਆ ਤੇ ਜਦੋਂ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਕਮਲਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ। ਕੁਝ ਸਮੇਂ ਬਾਅਦ ਇੱਕ ਬਾਊਂਸਰ ਨੇ ਬੱਚੇ ਜਸਮਨਜੀਤ ਨੂੰ ਕਿਹਾ ਕਿ ਉਹ ਸਿੰਗਰ ਨਾਲ ਬੱਚੇ ਦੀ ਫੋਟੋ ਖਿੱਚਵਾ ਸਕਦਾ ਹੈ।

ਇਹ ਕਹਿ ਕੇ ਬਾਊਂਸਰ ਜਸਮਨ ਨੂੰ ਆਪਣੇ ਫਲੈਟ ਤੇ ਲੈ ਗਿਆ। ਉੱਥੇ ਜਾਣ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਕਮੀਜ਼ ਉਤਾਰ ਦਿੱਤੀ। ਬਾਊਂਸਰ ਨੇ ਕਿਹਾ- ਜਦੋਂ ਤੱਕ ਤੁਹਾਡੇ ਮਾਪੇ ਨਹੀਂ ਆਉਂਦੇ, ਤੁਸੀਂ ਇਸ ਤਰ੍ਹਾਂ ਖੜ੍ਹੇ ਰਹੋਗੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਕਮਲਜੀਤ ਸੁਸਾਇਟੀ ਦੇ ਹੋਰ ਮੈਂਬਰਾਂ ਸਮੇਤ ਉੱਥੇ ਪਹੁੰਚ ਗਏ ਤੇ ਬੱਚੇ ਨੂੰ ਬਚਾਇਆ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਦੱਸ ਦਈਏ ਕਿ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਉਧਰ ਥਾਣਾ ਖਰੜ ਦੇ ਐਸਐਚਓ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਸੀ ਪਰ ਬਾਊਂਸਰਾਂ ਨੇ ਬਾਅਦ ਵਿੱਚ ਮੁਆਫੀ ਮੰਗ ਲਈ। ਇਸ ਤੋਂ ਬਾਅਦ, ਦੋਵੇਂ ਧਿਰਾਂ ‘ਚ ਸਮਝੌਤਾ ਹੋ ਗਿਆ ਤੇ ਕਿਸੇ ਨੇ ਕੇਸ ਦਾਇਰ ਨਹੀਂ ਕੀਤਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904