Punjabi Singer Ranjit Singh Passes Away: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਰਣਜੀਤ ਸਿੰਘ ਨੇ ਮੌਤ ਨੂੰ ਗਲ੍ਹੇ ਲਗਾ ਲਿਆ ਹੈ। ਦਰਅਸਲ, ਉਨ੍ਹਾਂ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਵੱਲੋਂ ਰਿਸ਼ਤੇਦਾਰਾਂ ਤੋਂ ਤੰਗ ਆ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਦਾ ਆਪਣੇ ਰਿਸ਼ਤੇਦਾਰਾਂ ਨਾਲ ਲੜਾਈ ਝਗੜਾ ਚੱਲਦਾ ਸੀ। ਇਸ ਦੌਰਾਨ ਉਸਦੀ ਪਤਨੀ ਨੇ ਬਿਆਨ ਦਿੱਤਾ ਹੈ ਕਿ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਸੀ ਅਤੇ ਉਸਦੇ ਰਿਸ਼ਤੇਦਾਰਾਂ ਨਾਲ ਉਸਦਾ ਲੈਣ-ਦੇਣ ਦਾ ਝਗੜਾ ਸੀ। ਜਿਸ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਰਣਜੀਤ ਸਿੰਘ ਨੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ।

Continues below advertisement


ਖਬਰਾਂ ਮੁਤਾਬਕ ਰੇਲਵੇ ਟਰੈਕ ਤੋਂ ਰਾਤ ਨੂੰ ਇਕ ਲਾਸ਼ ਮਿਲੀ ਸੀ ਜਿਸ ਨੂੰ ਜੀ. ਆਰ. ਪੀ. ਚੌਂਕੀ ’ਚ ਜਾਂਚ ਲਈ ਰੱਖਿਆ ਗਿਆ ਸੀ। ਉਸਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਲਾਸ਼ ਦੀ ਪਛਾਣ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਇਸ ਮੌਕੇ ਜੀ.ਆਰ.ਪੀ. ਦੇ ਨਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ 306,506,34 ਆਈਪੀਸੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।


ਦੱਸ ਦੇਈਏ ਕਿ ਪੰਜਾਬੀ ਗਾਇਕ ਰਣਜੀਤ ਸਿੰਘ ਦੀ ਮੌਤ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਿਸ ਤੋਂ ਬਾਅਦ ਲਗਾਤਾਰ ਦੁੱਖ ਜਤਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਰ ਵੀ ਕਈ ਸਿਤਾਰੇ ਹਨ ਜਿਨ੍ਹਾਂ ਦਾ ਆਪਣੇ ਹੀ ਪਰਿਵਾਰ ਵਾਲਿਆਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਵਿੱਚ ਜੋਤੀ ਨੂਰਾਂ ਸਣੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਵੀ ਸ਼ਾਮਲ ਹਨ। ਸਿਨੇਮਾ ਜਗਤ ਦੇ ਸਿਤਾਰਿਆਂ ਨਾਲ ਜੁੜੀਆਂ ਇਹ ਖਬਰਾਂ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਰਹੀਆਂ ਹਨ।    


Read More: ਮੰਗੇਤਰ ਰਾਘਵ ਚੱਢਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਪਰਿਣੀਤੀ ਚੋਪੜਾ, ਸਾਹਮਣੇ ਆਈਆਂ ਤਸਵੀਰਾਂ


Read More: Arjun Kapoor- ਅਰਜੁਨ ਕਪੂਰ ਦੇ ਫੋਨ 'ਚ ਇਸ ਨਾਂਅ ਨਾਲ ਸੇਵ ਹੈ ਮਲਾਇਕਾ ਅਰੋੜਾ ਦਾ ਨੰਬਰ, ਗਰਲਫ੍ਰੈਂਡ ਤੇ ਖੂਬ ਪਿਆਰ ਲੁਟਾਉਂਦਾ ਹੈ ਅਦਾਕਾਰ