Arjun Kapoor: ਅਰਜੁਨ ਕਪੂਰ ਦੇ ਫੋਨ 'ਚ ਇਸ ਨਾਂਅ ਨਾਲ ਸੇਵ ਹੈ ਮਲਾਇਕਾ ਅਰੋੜਾ ਦਾ ਨੰਬਰ, ਗਰਲਫ੍ਰੈਂਡ ਤੇ ਖੂਬ ਪਿਆਰ ਲੁਟਾਉਂਦਾ ਹੈ ਅਦਾਕਾਰ
ਮਲਾਇਕਾ ਅਰੋੜਾ ਨੇ 19 ਸਾਲ ਬਾਅਦ ਅਭਿਨੇਤਾ ਅਰਬਾਜ਼ ਖਾਨ ਨਾਲ ਬ੍ਰੇਕਅੱਪ ਕੀਤਾ ਅਤੇ ਅਰਜੁਨ ਕਪੂਰ ਨਾਲ ਪਿਆਰ ਦੇ ਬੰਧਨ ਵਿੱਚ ਬੱਝ ਗਈ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ।
Download ABP Live App and Watch All Latest Videos
View In Appਦੋਵਾਂ ਦੇ ਰਿਸ਼ਤੇ ਨੂੰ ਪੰਜ ਸਾਲ ਤੋਂ ਵੱਧ ਹੋ ਚੁੱਕੇ ਹਨ। ਪਰ ਫਿਰ ਵੀ ਉਨ੍ਹਾਂ ਦਾ ਪਿਆਰ ਬਿਲਕੁਲ ਨਵਾਂ ਲੱਗਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਰਜੁਨ ਨੇ ਕਿਸ ਨਾਂ ਨਾਲ ਆਪਣੀ ਪ੍ਰੇਮਿਕਾ ਮਲਾਇਕਾ ਦਾ ਨੰਬਰ ਆਪਣੇ ਫੋਨ 'ਚ ਸੇਵ ਕੀਤਾ ਹੈ।
ਇਸ ਗੱਲ ਦਾ ਖੁਲਾਸਾ ਉਦੋਂ ਅਰਜੁਨ ਕਪੂਰ ਨੇ ਕੀਤਾ ਸੀ। ਜਦੋਂ ਉਹ ਆਪਣੀ ਭੈਣ ਅਤੇ ਅਦਾਕਾਰਾ ਸੋਨਮ ਕਪੂਰ ਦੇ ਨਾਲ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ 7ਵੇਂ ਸੀਜ਼ਨ 'ਚ ਪਹੁੰਚੇ।
ਸ਼ੋਅ 'ਚ ਕਰਨ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਮਲਾਇਕਾ ਦਾ ਨੰਬਰ ਆਪਣੇ ਮੋਬਾਈਲ 'ਚ ਕਿਸ ਨਾਂ ਨਾਲ ਸੇਵ ਕੀਤਾ ਸੀ?
ਇਸ ਦਾ ਜਵਾਬ ਦਿੰਦੇ ਹੋਏ ਅਰਜੁਨ ਨੇ ਕਿਹਾ ਕਿ ਉਨ੍ਹਾਂ ਨੂੰ ਮਲਾਇਕਾ ਦਾ ਨਾਂ ਬਹੁਤ ਪਸੰਦ ਹੈ, ਇਸ ਲਈ ਉਨ੍ਹਾਂ ਨੇ ਇਸ ਨਾਂ ਨਾਲ ਹੀ ਆਪਣਾ ਨੰਬਰ ਸੇਵ ਕੀਤਾ ਹੈ।
ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ ਉਮਰ 'ਚ ਕਰੀਬ 10 ਸਾਲ ਦਾ ਫਰਕ ਹੈ। ਇਸ ਵਜ੍ਹਾ ਨਾਲ ਇਹ ਜੋੜੇ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਰਹਿੰਦੇ ਹਨ।
ਪਰ ਹੁਣ ਮਲਾਇਕਾ ਅਤੇ ਅਰਜੁਨ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਹਨ ਕਿ ਲੋਕ ਕੀ ਕਹਿੰਦੇ ਹਨ। ਟ੍ਰੋਲਿੰਗ ਦੇ ਬਾਵਜੂਦ, ਦੋਵੇਂ ਨਿਡਰ ਹੋ ਕੇ ਇੱਕਠੇ ਕੁਆਲਿਟੀ ਟਾਈਮ ਬਤੀਤ ਕਰਦੇ ਹਨ।