ਚੰਡੀਗੜ੍ਹ: ਉਂਝ ਤਾਂ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਨੂੰ ਕਈ ਕਲਾਕਾਰਾਂ ਦਾ ਸਾਥ ਮਿਲਿਆ ਹੋਇਆ ਹੈ। ਇਸ ਦੇ ਨਾਲ ਹੀ ਕਈ ਕਲਾਕਾਰ ਤਾਂ ਅਜਿਹੇ ਵੀ ਹਨ ਜੋਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀ ਇਸ ਲੜਾਈ 'ਚ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਅਜਿਹੀ ਹੀ ਇੱਕ ਕਲਾਕਾਰ ਹੈ ਪੰਜਾਬੀ ਸਿੰਗਰ ਰੁਪਿੰਦਰ ਹਾਂਡਾ। ਜੋ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਜੁੜੀ ਹੈ।
ਦੱਸ ਦਈਏ ਕਿ ਹੁਣ ਰੁਪਿੰਦਰ ਹਾਂਡਾ ਕਿਸਾਨਾਂ ਦੀ ਇੱਕ ਰੈਲੀ ਨੂੰ ਸੰਬੋਧਿਤ ਕਰਨ ਲਈ ਮੱਧ ਪ੍ਰਦੇਸ਼ 'ਚ ਪਹੁੰਚੀ। ਜਿੱਥੇ ਉਸ ਨੇ ਕਿਸਾਨਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਉਹ ਕੇਂਦਰ ਵਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਣਗੇ।
ਨਾਲ ਹੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇਸ ਲੜਾਈ 'ਚ ਕਿਸਾਨਾਂ ਦੇ ਨਾਲ ਹੈ। ਇਸ ਰੈਲੀ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਹਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਸ ਨੇ ਕੈਪਸ਼ਨ ਦਿੰਦਿਆਂ ਕਿਹਾ ਕਿ ਇੰਨਾ ਪਿਆਰ ਦੇਣ ਲਈ ਧੰਨਵਾਦ। ਇਸ ਦੇ ਨਾਲ ਹੀ ਇਸ ਦੌਰਾਨ ਹਾਂਡਾ ਨੇ ਸਿਰ 'ਤੇ ਹਰੇ ਰੰਗ ਦੀ ਪੱਗ ਵੀ ਬੰਨ੍ਹੀ, ਜਿਸ ਨੂੰ ਯੂਜ਼ਰਸ ਨੇ ਖੂਬ ਪਸੰਦ ਕੀਤਾ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਅੱਤਵਾਦੀ ਕਹਿਣ ਕਰਕੇ ਫਿਰ ਮੁਸ਼ਕਲਾਂ 'ਚ ਫਸੀ ਕੰਗਨਾ ਰਣੌਤ, ਅਦਾਲਤ ਨੇ ਪੁਲਿਸ ਨੂੰ ਦਿੱਤਾ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904