ਹਾਲ ਹੀ 'ਚ ਸੁਰਾਂ ਦੇ ਸਿਕੰਦਰ ਕਹੇ ਜਾਣ ਵਾਲੇ ਮਰਹੂਮ ਸਰਦੂਲ ਸਿਕੰਦਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਦੂਰੋਂ ਨੇੜਿਓਂ ਕਈ ਕਲਾਕਾਰ ਦੇ ਨਾਲ ਨਾਲ ਆਮ ਲੋਕ ਵੀ ਪਹੁੰਚੇ। ਇਸ ਅੰਤਿਮ ਸ਼ਰਧਾਂਜਲੀ ਦੇ ਵੇਲੇ ਪੰਜਾਬੀ ਬਾਲੀਵੁੱਡ ਗਾਇਕ ਮੀਕਾ ਸਿੰਘ ਵੀ ਪਹੁੰਚੇ। ਓਸੇ ਦਿਨ ਮੀਕਾ ਸਿੰਘ ਦੇ ਨਾਲ ਫੋਟੋ ਪਾਉਣ ਕਰਕੇ ਮਾਸਟਰ ਸਲੀਮ ਕਾਫੀ ਟ੍ਰੋਲ ਹੋ ਰਹੇ ਹਨ।

 

ਦਰਅਸਲ ਸਲੀਮ ਨੇ ਸਮਾਈਲ ਕਰਦਿਆਂ ਤਸਵੀਰ ਸ਼ੇਅਰ ਕੀਤੀ। ਹਾਲਾਂਕਿ ਸਮਾਈਲ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸਲੀਮ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ ''ਹੁੰਦੀ ਵੀਰਾਂ ਨਾਲ ਸਰਦਾਰੀ।'' ਇਸ ਤਸਵੀਰ ਦੇ ਪੋਸਟ ਹੋਣ ਤੋਂ ਬਾਅਦ ਹੀ ਕਈ ਲੋਕਾਂ ਨੇ ਕੋਮੈਂਟਸ 'ਚ ਸਲੀਮ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਲਿਖਿਆ ਫੇਕ ਬੰਦਾ ਤੇ ਕਿਸੇ ਨੇ ਲਿਖਿਆ ਤੁਸੀਂ ਡਰਾਮੇ ਕਰ ਰਹੇ ਹੋ ਦੀਨੇ ਤੁਸੀਂ ਪੂਬਾ ਮਾਰ ਰੋ ਰਹੇ ਸੀ ਤੇ ਹੁਣ ਸਮਾਈਲ ਕਰ-ਕਰ ਤਸਵੀਰਾਂ...ਇਸ ਸਭ 'ਤੇ ਚੁੱਪੀ ਤੋੜਦੇ ਹੋਏ ਮਾਸਟਰ ਸਲੀਮ ਨੇ ਆਪਣੇ ਸੋਸ਼ਲ 'ਤੇ ਇਕ ਲਾਈਵ ਵੀਡੀਓ ਸ਼ੇਅਰ ਕੀਤੀ। 

 

ਇਸ ਵੀਡੀਓ 'ਚ ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਸਲਾਹ ਆਪਣੇ ਆਪ ਤੱਕ ਰੱਖੋ। ਸਰਦੂਲ ਸਾਬ੍ਹ ਦਾ ਘਾਟਾ ਸਾਨੂੰ ਪੁੱਛ ਕੇ ਦੇਖੋ ਕਿ ਅੱਸੀ ਕੀ ਗਵਾਇਆ ਹੈ। ਮੀਕਾ ਸਿੰਘ ਮੇਰਾ ਭਰਾ ਹੈ ਤਾਂ ਮੈਂ ਉਸ ਨਾਲ ਫੋਟੋ ਸ਼ੇਅਰ ਕੀਤੀ। ਇਸ ਲਈ ਨਹੀਂ ਸ਼ੇਅਰ ਕੀਤੀ ਕਿ ਉਹ ਬਾਲੀਵੁੱਡ ਤੋਂ ਹੈ। ਮੈਨੂੰ ਕੋਈ ਨਾਟਕ ਕਰਨ ਦੀ ਲੋੜ ਨਹੀਂ। ਮੇਰੇ ਦਿਲ 'ਚ ਸਰਦੂਲ ਸਿਕੰਦਰ ਦੀ ਅਹਿਮੀਅਤ ਬਹੁਤ ਵੱਡੀ ਹੈ ਤੇ ਹਮੇਸ਼ਾ ਰਹੇਗੀ।