ਭਾਰਤੀ ਕ੍ਰਿਕਟਰ ਸਟਾਰ ਜਸਪ੍ਰੀਤ ਬੁਮਰਾਹ 14-15 ਮਾਰਚ ਨੂੰ ਗੋਆ ਵਿੱਚ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਕਰਨਗੇ। ਬੁਮਰਾਹ ਨੇ ਹਾਲ ਹੀ ਵਿੱਚ ਨਿੱਜੀ ਕਾਰਨਾਂ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਵਿਆਹ ਦੇ ਮਾਮਲੇ ਦਾ ਖੁਲਾਸਾ ਸੂਤਰਾਂ ਦੇ ਹਵਾਲੇ ਨਾਲ ਹੋਇਆ ਹੈ।


 


ਵੈਸੇ, ਬੁਮਰਾਹ ਤੇ ਸੰਜਨਾ 'ਚੋਂ ਕਿਸੇ ਨੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਨਤਕ ਤੌਰ 'ਤੇ ਨਹੀਂ ਬੋਲਿਆ। ਇਹੀ ਕਾਰਨ ਹੈ ਕਿ ਕੁਝ ਲੋਕ ਇਸ ਨੂੰ ਇਕ ਅਫਵਾਹ ਵੀ ਮੰਨ ਰਹੇ ਸੀ, ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜਲਦੀ ਹੀ ਭਾਰਤ ਦੇ ਤੇਜ਼ ਗੇਂਦਬਾਜ਼ ਫੇਰੇ ਲੈਣਗੇ। ਉਹ ਤੇ ਸੰਜਨਾ ਦੋਵੇਂ ਗੋਆ ਵਿੱਚ ਵਿਆਹ ਕਰਾਉਣਗੇ।



ਦੱਸ ਦੇਈਏ ਕਿ ਬੁਮਰਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਦੌਰਾਨ ਆਪਣਾ ਨਾਮ ਵਾਪਸ ਲੈ ਲਿਆ ਸੀ। ਜਸਪ੍ਰੀਤ ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਬੀਸੀਸੀਆਈ ਤੋਂ ਛੁੱਟੀ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ।


 


ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਵਿਆਹ ਕਰਨ ਵਾਲਾ ਹੈ। ਇਸ ਤੋਂ ਬਾਅਦ ਜਦੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਦਾ ਨਾਂ ਵੀ ਉਸ 'ਚ ਸ਼ਾਮਲ ਨਹੀਂ ਸੀ।


 


28 ਸਾਲਾ ਸੰਜਨਾ ਗਣੇਸ਼ਨ ਇਕ ਕ੍ਰਿਕਟ ਐਂਕਰ ਹੈ। ਉਹ ਕੁਝ ਸਮੇਂ ਤੋਂ ਬਹੁਤ ਸਾਰੇ ਟੂਰਨਾਮੈਂਟਾਂ ਦਾ ਹਿੱਸਾ ਰਹੀ ਹੈ। ਆਈਪੀਐਲ ਵਿੱਚ ਐਕਟਿਵ ਹੋਣ ਤੋਂ ਇਲਾਵਾ ਉਹ ਸਟਾਰ ਸਪੋਰਟਸ ਨਾਲ ਵੀ ਜੁੜੀ ਰਹੀ ਹੈ। ਸੰਜਨਾ ਨੇ ਆਈਸੀਸੀ ਵਰਲਡ ਕੱਪ 2019 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੋਸਟ ਕੀਤਾ ਸੀ, ਇਸ ਤੋਂ ਇਲਾਵਾ ਸੰਜਨਾ ਕੋਲਕਾਤਾ ਨਾਈਟ ਰਾਈਡਰਜ਼ ਦੀ ਐਂਕਰ ਰਹੀ ਹੈ। ਸੰਜਨਾ ਨੇ ਸਾਲ 2013 'ਚ ਫੇਮਿਨਾ ਗਾਰਜੀਅਸ ਦਾ ਖਿਤਾਬ ਜਿੱਤਿਆ ਸੀ।