ਨਵੀਂ ਦਿੱਲੀ: ਦੇਸ਼ 'ਚ ਆਈਪੀਐਲ ਦਾ 14ਵਾਂ ਸੀਜ਼ਨ ਖੇਡਿਆ ਜਾਵੇਗਾ। ਦੱਸ ਦਈਏ ਕਿ ਪਿਛਲਾ ਸੀਜ਼ਨ ਕੋਰੋਨਾਵਾਇਰਸ ਕਰਕੇ ਦੁਬਈ 'ਚ ਖੇਡਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫੇਰ ਤੋਂ ਦੇਸ਼ 'ਚ ਕੋਰੋਨਾ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਵੱਡੀ ਖ਼ਬਰ ਇਹ ਹੈ ਕਿ ਇਸ ਸਾਲ ਵੀ ਔਡੀਅੰਸ ਨੂੰ ਸਟੇਡੀਅਮ 'ਚ ਬੈਠ ਕੇ ਵੇਖਣ ਦਾ ਮੌਕਾ ਨਹੀਂ ਦਿੱਤਾ ਗਿਆ।


ਆਈਪੀਐਲ ਫਰੈਂਚਾਇਜ਼ੀ ਲਈ ਇਹ ਖ਼ਬਰ ਚੰਗੀ ਨਹੀਂ। ਖ਼ਾਸਕਰ ਉਨ੍ਹਾਂ ਟੀਮ ਦੇ ਮਾਲਕਾਂ ਲਈ ਜਿਨ੍ਹਾਂ ਲਈ ਬੀਸੀਸੀਆਈ ਲੀਗ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੋਵੇ। ਦੱਸ ਦਈਏ ਕਿ InsideSport ਦੀ ਰਿਪੋਰਟ ਮੁਤਾਬਕ, ਸਟੇਡੀਅਮ ਵਿੱਚ ਦਰਸ਼ਕਾਂ ਦੀ ਦਾਖਲ ਨਾ ਹੋਣ ਕਾਰਨ ਹਰ ਆਈਪੀਐਲ ਟੀਮ ਨੂੰ 25 ਤੋਂ 35 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਇਹ ਰਿਪੋਰਟ ਸੀਐਸਕੇ, ਪੰਜਾਬ ਕਿੰਗਜ਼ ਵਰਗੀਆਂ ਕੁਝ ਫਰੈਂਚਾਇਜ਼ੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਰੀ ਕੀਤੀ ਹੈ।


ਚੇਨਈ ਸੁਪਰ ਕਿੰਗਜ਼ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਕਿਹਾ, "ਪਿਛਲੇ ਸਾਲ ਦੇ ਨੁਕਸਾਨ ਤੋਂ ਬਾਅਦ ਅਸੀਂ ਇਸ ਸਾਲ ਨੂੰ ਲੈ ਕੇ ਥੋੜ੍ਹੀ ਫਿਕਰਮੰਦ ਹਾਂ। ਮੈਂ ਕਹਿ ਸਕਦਾ ਹਾਂ ਕਿ ਨੁਕਸਾਨ ਹੋ ਸਕਦਾ ਹੈ, ਜੋ 25 ਕਰੋੜ ਤੱਕ ਹੋ ਸਕਦਾ ਹੈ ਪਰ, ਸਭ ਤੋਂ ਵੱਡਾ ਨੁਕਸਾਨ ਪ੍ਰਸ਼ੰਸਕਾਂ ਨੂੰ ਹੋਵੇਗਾ, ਜੋ ਸਾਡੀ ਸਭ ਤੋਂ ਵੱਡੀ ਚਿੰਤਾ ਹੈ।”


ਬੀਸੀਸੀਆਈ ਤੇ ਆਈਪੀਐਲ ਗਵਰਨਿੰਗ ਕੌਂਸਲ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਇਸ ਵਾਰ ਆਈਪੀਐਲ ਖਾਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਯਾਨੀ ਸਟੇਡੀਅਮ ਵਿੱਚ ਦਰਸ਼ਕਾਂ ਦੇ ਦਾਖਲੇ 'ਤੇ ਪਾਬੰਦੀ ਹੋਵੇਗੀ।


ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਚੁੱਕਿਆ ਖੇਤੀ ਕਾਨੂੰਨਾਂ ਦਾ ਮੁੱਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904