ਮੁਹਾਲੀ: ਮੁਹਾਲੀ ਸਾਈਬਰ (Mohali Cyber Cell) ਸੈੱਲ ਇੰਚਾਰਜ ਅਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ (punjabi singer singga) ਤੇ ਉਸ ਦੇ ਸਾਥੀ ਗਾਇਕ ਜਗਪ੍ਰੀਤ ਸਿੰਘ ਉਰਫ ਜੱਗੀ ਖਿਲਾਫ ਆਈਪੀਸੀ ਤੇ ਆਰਮਜ਼ ਐਕਟ (Arms Act) ਦੀ ਧਾਰਾ 336 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਐਸਐਸਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸੋਹਾਣਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ।


ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਵੀਡੀਓ ਮਿਲੀ ਸੀ, ਜੋ ਮੁਹਾਲੀ ਦੀ ਸੀ। ਦੇਖਿਆ ਗਿਆ ਹੈ ਕਿ ਸਿੰਘ ਸ਼ਹੀਦਾਂ ਗੁਰਦੁਆਰੇ ਦੇ ਸਾਹਮਣੇ ਸੜਕ 'ਤੇ ਇੱਕ ਕਾਰ ਜਾ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਗਪ੍ਰੀਤ ਸਿੰਘ ਉਰਫ ਜੱਗੀ ਕਾਰ ਚਲਾ ਰਿਹਾ ਹੈ, ਜਦਕਿ ਮਨਪ੍ਰੀਤ ਸਿੰਘ ਉਰਫ ਸਿੰਘਾ ਨਾਲ ਵਾਲੀ ਸੀਟ 'ਤੇ ਬੈਠਾ ਹੈ।


ਸਿੰਗਾ ਆਪਣੇ ਹੀ ਗਾਣੇ ਗਾ ਰਿਹਾ ਹੈ, ਜਦੋਂਕਿ ਉਸ ਦਾ ਸਾਥੀ ਜੱਗੀ, ਹੱਥ ਵਿੱਚ ਪਿਸਤੌਲ ਫੜ ਕੇ ਹਵਾ ਵਿੱਚ ਫਾਇਰ ਕਰ ਰਿਹਾ ਹੈ। ਵੀਡੀਓ ਵਿੱਚ ਸਿੰਗਾ ਤੇ ਉਸ ਦੇ ਸਾਥੀ ਗਾਇਕ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਗਾਇਕ ਜੱਗੀ ਪਿਸਤੌਲ ਅਪਲੋਡ ਕਰਦੇ ਹੋਏ ਤੇ ਖਿੜਕੀ ਦੇ ਬਾਹਰ ਹਵਾ ਵਿੱਚ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਇਹ ਵੀਡੀਓ 14 ਅਗਸਤ ਦੀ ਰਾਤ ਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਦੋਵਾਂ ਪੰਜਾਬੀ ਗਾਇਕਾਂ ਨੂੰ ਫੜਨ ਲਈ ਹੋਮਲੈਂਡ ਦੇ ਬਲਾਕ ਨੰਬਰ-4 ਦੇ ਫਲੈਟ ਨੰਬਰ-143 'ਤੇ ਛਾਪਾ ਮਾਰਿਆ, ਪਰ ਇੱਥੇ ਤਾਲਾ ਲੱਗਿਆ ਹੋਇਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹੋਮਲੈਂਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਦੋਵੇਂ ਗਾਇਕ ਕੁਝ ਸਮਾਂ ਪਹਿਲਾਂ ਇੱਥੇ ਆਏ ਸੀ, ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ।


ਪੁਲਿਸ ਮੁਤਾਬਕ ਦੋਵੇਂ ਗਾਇਕ ਹੁਣ ਤੱਕ ਫੜੇ ਨਹੀਂ ਗਏ। ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਿਸਤੌਲ ਕਿਸ ਦਾ ਸੀ ਤੇ ਇਹ ਲਾਇਸੈਂਸਸ਼ੁਦਾ ਸੀ ਜਾਂ ਨਹੀਂ। ਪੁਲਿਸ ਪੁੱਛਗਿੱਛ ਕਰੇਗੀ ਕਿ ਇਹ ਦੋਵੇਂ ਉਸ ਸਮੇਂ ਕਿੱਥੋਂ ਆ ਰਹੇ ਸੀ ਜਦੋਂ ਇਹ ਵੀਡੀਓ ਬਣਾਈ ਗਈ ਸੀ?


ਇਹ ਵੀ ਪੜ੍ਹੋ: Water Connection: ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 93 ਹਜ਼ਾਰ ਪਰਿਵਾਰਾਂ ਨੂੰ ਮਿਲੇਗੀ ਰਾਹਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904