Ranjit Bawa First Time Speaks ABout IT Raid AT Home: ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਲੈਂਬਰਗਿੰਨੀ' ਦੇ ਚੱਲਦੇ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਰਣਜੀਤ ਬਾਵਾ ਨਾਲ ਮਾਡਲ ਅਤੇ ਅਦਾਕਾਰਾ ਮਾਹਿਰਾ ਸ਼ਰਮਾ ਅਹਿਮ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ। ਇਸ ਵਿਚਕਾਰ ਰਣਜੀਤ ਬਾਵਾ ਵੱਲੋਂ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਪਹਿਲੀ ਵਾਰ ਘਰ ਪਈ ਇਨਕਮ ਟੈਕਸ ਰੇਡ ਬਾਰੇ ਗੱਲ ਕੀਤੀ ਗਈ। ਜਿਸ ਵਿੱਚ ਕਲਾਕਾਰ ਵੱਲੋਂ ਕੀਤੇ ਖੁਲਾਸੇ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ। KIDDAAN ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਬਾਵਾ ਇਹ ਸਭ ਖੁਲਾਸੇ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...





ਦਰਅਸਲ, ਇਸ ਵੀਡੀਓ ਵਿੱਚ ਰਣਜੀਤ ਬਾਵਾ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਬਹੁਤ ਦੁੱਖ ਹੋਇਆ, ਮੈਂ ਸੱਚ ਦੱਸਦਾ ਅੱਜ ਆਪਾਂ ਗੱਲ ਕਰਨ ਲੱਗੇ ਆਂ... ਮੈਂ ਕੰਵਰ ਗਰੇਵਾਲ ਨਾਲ ਸੀ ਅਸੀ ਰੇਡ ਤੋਂ ਬਾਅਦ ਮਿਲੇ ਸੀ। ਮੈਂ ਕਿਹਾ ਕਿ ਬਾਈ ਯਾਰ ਆਪਾਂ ਸਭ ਤੋਂ ਵੱਧ ਕੀਤਾ ਸੀ ਦੋਵਾਂ ਨੇ... ਉੱਥੇ ਗਏ ਨੁਕਸਾਨ ਵੀ ਸਭ ਤੋਂ ਵੱਧ ਆਪਾਂ ਕਰਵਾਇਆ। ਤੁਸੀ ਵਿਸ਼ਵਾਸ਼ ਕਰਿਓ ਦੋ ਦਿਨ ਸਾਡੇ ਘਰ ਇਨਕਮ ਟੈਕਸ ਵਾਲੇ ਰਹੇ। ਇੱਕ ਕੋਈ ਜੱਥੇਬੰਦੀ ਵਾਲਾ ਬੰਦਾ... ਇਸ ਤੋਂ ਇਲਾਵਾ ਫੇਸਬੁੱਕ ਉੱਪਰ ਜਿੰਨੇ ਵੀ ਫੰਨੇ ਖਾਂ ਆ...ਜਿਹੜੇ ਸਮਾਜ ਸੁਧਾਰਕ ਉਨ੍ਹਾਂ ਚੋਂ ਕੋਈ ਨਈ ਆਇਆ... ਇੰਡਸਟਰੀ ਵਿੱਚੋਂ ਦੋ -ਤਿੰਨ ਬੰਦੇ ਆਏ... ਇੰਡਸਟਰੀ ਵਾਲੇ ਤਾਂ ਵੈਸੇ ਹੀ ਨਈ ਆਉਂਦੇ ਇਹ ਤਾਂ ਕਦੇ ਹੀ ਨਈ ਖੜਦੇ...


ਰਣਜੀਤ ਬਾਵਾ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਹੁਣ ਮੈਨੂੰ ਮੂਸੇਵਾਲਾ ਦੀ ਗੱਲ ਕਦੇ-ਕਦੇ ਯਾਦ ਆਉਂਦੀ ਕਿ ਉਹ ਸੱਚ ਕਹਿੰਦਾ ਸੀ। ਉਸ ਸਮੇਂ ਮੈਨੂੰ ਸੱਚੀ ਦੁੱਖ ਲੱਗਾ ਕਿ ਸਾਡੇ ਲਈ ਆਇਆ ਹੀ ਕੋਈ ਨਈ...ਕੋਈ ਘਰ ਦੇ ਬਾਹਰ ਨਈ ਖੜਿਆ... ਨਾ ਕੋਈ ਸਮਰਥਨ ਲਈ ਆਈ ਜੱਥੇਬੰਦੀ ਨਾ ਕਿਸਾਨ ਜੱਥੇਬੰਦੀ...ਨਾ ਕੋਈ ਹੋਰ ਸਮਾਜਸੇਵੀ ਕੋਈ ਨਈ ਆਇਆ। 


ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰ ਪਿਛਲੇ ਸਾਲ 19 ਦਸੰਬਰ ਨੂੰ ਇਨਕਮ ਟੈਕਸ ਰੇਡ ਪਈ ਸੀ। ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਸੁਰਖੀਆਂ ਵਿੱਚ ਰਹੇ। 

Read More: Diljit Dosanjh: ਦਿਲਜੀਤ ਦੋਸਾਂਝ-ਹਨੀ ਸਿੰਘ ਦਾ ਕਰੀਬੀ ਦੋਸਤ ਹੋਇਆ ਬ੍ਰੇਨ ਹੈਮਰੇਜ ਦਾ ਸ਼ਿਕਾਰ, ਪੰਜਾਬੀ ਸਿਨੇਮਾ ਦੀ ਹੈ ਜਾਨ