Diljit Dosanjh: ਦਿਲਜੀਤ ਦੋਸਾਂਝ-ਹਨੀ ਸਿੰਘ ਦਾ ਕਰੀਬੀ ਦੋਸਤ ਹੋਇਆ ਬ੍ਰੇਨ ਹੈਮਰੇਜ ਦਾ ਸ਼ਿਕਾਰ, ਪੰਜਾਬੀ ਸਿਨੇਮਾ ਦੀ ਹੈ ਜਾਨ
ਪੰਜਾਬੀਆਂ ਦੇ ਮਾਣ ਗੁਰਦਾਸ ਮਾਨ, ਰਾਣਾ ਰਣਬੀਰ, ਦਿਲਜੀਤ ਦੋਸਾਂਝ, ਰੌਸ਼ਨ ਪ੍ਰਿੰਸ, ਕੰਠ ਕਲੇਰ, ਅਫਸਾਨਾ ਖਾਨ ਅਤੇ ਮਾਸਟਰ ਸਲੀਮ ਸਣੇ ਪ੍ਰਮੋਦ ਸ਼ਰਮਾ ਕਾਫੀ ਕਲਾਕਾਰਾਂ ਨਾਲ ਨਜ਼ਰ ਆ ਚੁੱਕੇ ਹਨ।
Download ABP Live App and Watch All Latest Videos
View In Appਪਰ ਇਸ ਵਿਚਕਾਰ ਉਨ੍ਹਾਂ ਨਾਲ ਜੁੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਲਾਕਾਰ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਗਿਆ ਹੈ। ਜਿਸਦੀ ਸੂਚਨਾ ਮਿਲਣ ਤੋਂ ਬਾਅਦ ਫਿਲਮ ਇੰਡਸਟਰੀ ਦੇ ਸਿਤਾਰੇ ਪ੍ਰਮੋਦ ਸ਼ਰਮਾ ਦੀ ਸਿਹਤਯਾਬੀ ਦੀ ਦੁਆ ਕਰ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਦਾ ਜੁੜੇ ਰਹਿੰਦੇ ਹਨ।
ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਇੰਸਟਾਗ੍ਰਾਮ ਉੱਪਰ ਨਜ਼ਰ ਮਾਰੀ ਜਾਵੇ ਤਾਂ ਹਾਲੇ ਤੱਕ ਕਲਾਕਾਰ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕਿਆ ਹੈ।
ਇੰਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਦਿਲਜੀਤ ਅਤੇ ਰੈਪਰ ਹਨੀ ਸਿੰਘ ਦੇ ਪ੍ਰਮੋਦ ਸ਼ਰਮਾ ਸ਼ੁਰੂਆਤੀ ਦਿਨਾਂ ਵਿੱਚ ਬੇਹੱਦ ਨਜ਼ਦੀਕ ਸੀ।
ਪ੍ਰਮੋਦ ਸ਼ਰਮਾ ਰਾਣਾ ਦੀ ਤਸਵੀਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਰੈਪਰ ਹਨੀ ਸਿੰਘ ਨਾਲ ਵੀ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਦੇ ਬ੍ਰੇਨ ਹੇਮਰੇਜ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਫਿਲਮੀ ਸਿਤਾਰੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ। ਉਨ੍ਹਾਂ ਨੂੰ ਟੋਰਾਂਟੋ ਵਿੱਟ 48 ਘੰਟਿਆਂ ਦੀ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।