Resham Singh Anmol Farmer Protest 2.0: ਦਿੱਲੀ ਜਾਣ ਲਈ ਪੰਜਾਬ ਦੇ ਹਜ਼ਾਰਾਂ ਕਿਸਾਨ ਹਰਿਆਣਾ ਦੀਆਂ ਹੱਦਾਂ ਉੱਪਰ ਡਟੇ ਹੋਏ ਹਨ। ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹਨ। ਇਸ ਦੌਰਾਨ ਕੁਝ ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਰੇਸ਼ਮ ਅਨਮੋਲ ਖੁਦ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਦੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਗੀਤ Farmer Protest 2.0 ਰਿਲੀਜ਼ ਕੀਤਾ ਹੈ। 


ਦਰਅਸਲ, ਪੰਜਾਬੀ ਗਾਇਕ ਰੇਸ਼ਮ ਅਨਮੋਲ ਵੱਲੋਂ ਇਸ ਗੀਤ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਗੀਤ ਦੇ ਬੋਲਾਂ ਨੂੰ ਸੁਣ ਜਿੱਥੇ ਕਿਸਾਨਾ ਦਾ ਉਤਸ਼ਾਹ ਵੱਧ ਰਿਹਾ ਹੈ, ਉੱਥੇ ਹੀ ਕਈ ਪ੍ਰਸ਼ੰਸਕ ਕਲਾਕਾਰ ਦੇ ਇਸ ਸਮਰਥਨ ਵਿੱਚ ਆਵਾਜ਼ ਚੁੱਕਣ ਤੇ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇਸ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਇਸ ਵੀਰ ਸਲੂਟ ਆ ਹਮੇਸ਼ਾ ਹੀ ਸਾਰੇ ਕਲਾਕਾਰਾਂ ਤੋਂ ਪਹਿਲਾਂ ਆਇਆ ਹੈ ਕਲਾਕਾਰੀ ਬਾਅਦ ਵਿਚ ਪਹਿਲਾਂ ਕਿਸਾਨ ਆ ਰੇਸ਼ਮ ਵੀਰਾ ❤️👏....






ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਵੀਰ ਹਰ ਬਾਰ ਸਿਰਾ ਲਾ ਦਿੰਦਾ ਵਾ, ਹੜ੍ਹਾਂ, ਕਿਸਾਨ, ਵੀਰ ਵੀ ਉਨ੍ਹਾਂਘਰਾਂ ਵਿੱਚੋਂ ਨਿਕਲਿਆ ਆ... ਲਵ ਯੂ ਬ੍ਰਦਰ...






ਕਾਬਿਲੇਗੌਰ ਹੈ ਕਿ ਰੇਸ਼ਮ ਸਿੰਘ ਅਨਮੋਲ ਪੰਜਾਬੀਆਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਾਲ ਸਿਰਫ ਆਪਣੀ ਆਵਾਜ਼ ਬੁਲੰਦ ਕੀਤੀ, ਬਲਕਿ ਖੁਦ ਜਾ ਕੇ ਉਸਦਾ ਹਿੱਸਾ ਵੀ ਬਣੇ। ਇਸ ਦੌਰਾਨ ਵੀ ਕੁਝ ਅਜਿਹਾ ਵੀ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਕਿਸਾਨਾ ਨੇ ਇਸ ਪ੍ਰਦਰਸ਼ਨ ਲਈ ਪੂਰੀ ਤਿਆਰੀ ਖਿੱਚ ਲਈ ਹੈ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।