Sargun Mehta and Gurnam Bhullar Movie: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਬਿਨਾਂ ਸ਼ੱਕ ਇਸ ਸਮੇਂ ਸਭ ਤੋਂ ਫੇਮਸ ਪੰਜਾਬੀ ਕਲਾਕਾਰ ਹਨ। ਜਿੱਥੇ ਸਰਗੁਣ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮੋਹ' ਵਿੱਚ ਕਮਾਲ ਕੀਤਾ, ਉਥੇ ਹੀ ਗੁਰਨਾਮ ਭੁੱਲਰ ਨੇ Main Viyah Nahi Karona Tere Naal, Lekh, Sohreyan Da Pind Aa Gaya ਅਤੇ Koka ਵਰਗੀਆਂ ਫਿਲਮਾਂ ਨਾਲ ਇਸ ਸਾਲ ਆਪਣੇ ਫੈਨਸ ਨੂੰ ਖੂਬ ਐਂਟਰਟੇਨ ਕੀਤਾ।


ਹੁਣ ਇਹ ਦੋਵੇਂ ਸੁਪਰਸਟਾਰ ਜਲਦ ਹੀ ਇੱਕਠੇ ਆਉਣ ਵਾਲੀ ਪੰਜਾਬੀ ਫਿਲਮ 'ਨਿਗ੍ਹਾ ਮਰਦਾ ਆਈ ਵੇ' 'ਚ ਇੱਕ ਵਾਰ ਫਿਰ ਤੋਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਜੀ ਹਾਂ, ਇਹ ਉਹੀ ਫਿਲਮ ਹੈ ਜਿਸ ਦਾ ਐਲਾਨ 2021 ਵਿੱਚ ਕੀਤਾ ਗਿਆ ਸੀ ਅਤੇ ਫਿਲਮ 17 ਜੂਨ 2022 ਨੂੰ ਰਿਲੀਜ਼ ਹੋਣੀ ਸੀ। ਪਰ ਕੁਝ ਕਾਰਨਾਂ ਕਰਕੇ ਫਿਲਮ ਰਿਲੀਜ਼ ਨਹੀਂ ਹੋਈ ਅਤੇ ਹੁਣ ਫਿਲਮ ਮੇਕਰਸ ਨੇ ਇੱਖ ਵਾਰ ਫਿਰ ਉਮੀਦ ਕੀਤੀ ਹੈ ਅਤੇ ਫਿਲਮ ਦੀ ਇੱਕ ਨਵੀਂ ਰਿਲੀਜ਼ ਤਾਰੀਖ ਦਾ ਐਲਾਨ ਕੀਤਾ ਹੈ।


ਇਸ ਬਾਰੇ ਗੁਰਨਾਮ ਭੁੱਲਰ ਦੇ ਇੱਕ ਫੈਨ ਪੇਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਵੀਡੀਓ ਵਿੱਚ ਗੁਰਨਾਮ ਆਪਣੀ ਆਉਣ ਵਾਲੀ ਫਿਲਮ ਨਿਗ੍ਹਾ ਮਾਰਦਾ ਆਈ ਵੇ ਦੀ ਝਲਕ ਸਾਫ਼ ਨਜ਼ਰ ਆ ਰਹੀ ਹੈ। ਜਿਸ ਨੂੰ ਵੇਖਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਗੁਰਨਾਮ-ਸਰਗੁਣ ਸਟਾਰਰ ਇਹ ਫਿਲਮ ਹੁਣ 2023 ਵਿੱਚ ਰਿਲੀਜ਼ ਹੋਵੇਗੀ। ਜੀ ਹਾਂ, ਨਿਗ੍ਹਾ ਮਰਦਾ ਆਈ ਵੇ ਦੀ ਨਵੀਂ ਰਿਲੀਜ਼ ਡੇਟ 17 ਫਰਵਰੀ 2023 ਤੈਅ ਕੀਤੀ ਗਈ ਹੈ।


 


ਫਿਲਮ ਦੀ ਗੱਲ ਕਰੀਏ ਤਾਂ ਇਸ ਦੀ ਸ਼ੂਟਿੰਗ ਯੂਕੇ ਅਤੇ ਭਾਰਤ ਵਿੱਚ ਹੋਈ ਹੈ। ਫਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਜਿਸ ਨੇ ਇਸ ਔਨ-ਸਕ੍ਰੀਨ ਜੋੜੀ ਨੂੰ ਆਪਣੀ ਪਹਿਲੀ ਫਿਲਮ 'ਸੁਰਖੀ ਬਿੰਦੀ' ਵਿੱਚ ਵੀ ਡਾਇਰੈਕਟ ਕੀਤਾ ਸੀ।




ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੇ ਸਾਰੇ ਫੈਨਸ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਕਿਉਂਕਿ ਉਹ ਪਹਿਲਾਂ ਹੀ ਦੋਵੇਂ ਸਟਾਰਸ ਨੂੰ ਸੁਰਖੀ ਬਿੰਦੀ ਅਤੇ Sohreyan Da Pind Aa Gaya ਵਿੱਚ ਖੂਬ ਪਿਆਰ ਲੁੱਟਾ ਚੁੱਕੇ ਹਨ।