Sharry Mann New Album Tracklist Out: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਹ ਭਲੇ ਹੀ ਅਦਾਕਾਰੀ ਦੇ ਖੇਤਰ ਵਿੱਚ ਨਾਂਅ ਨਹੀਂ ਕਮਾ ਸਕੇ ਪਰ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਆਪਣੀ ਨਵੀਂ ਐਲਬਮ ਦੀ ਟ੍ਰੈਕ ਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿੱਚ ਕਰੀਬ ਅੱਠ ਗੀਤ ਸ਼ਾਮਿਲ ਹਨ। ਜਿਨ੍ਹਾਂ ਦੇ ਨਾਂਅ ਦਾ ਖੁਲਾਸਾ ਕਲਾਕਾਰ ਵੱਲੋਂ ਪੋਸਟ ਸ਼ੇਅਰ ਕਰ ਕੀਤਾ ਗਿਆ ਹੈ।
ਦਰਅਸਲ, ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇਸ ਟ੍ਰੈਕ ਲਿਸਟ ਵਿੱਚ ਹਰ ਤਰ੍ਹਾਂ ਦਾ ਟ੍ਰੈਕ ਮਿਲੇਗਾ ਮਿੱਤਰੋ... ਬੱਸ ਆ ਗਿਆ ਤੁਹਾਡੇ ਸਪੀਕਰਾਂ ਵਿੱਚ ਵੱਜਣ ਲਈ 29 ਸਤੰਬਰ ਨੂੰ...ਜਲਦ ਹੀ ਪਹਿਲੀ ਵੀਡੀਓ ਨਾਲ ਮਿਲਦੇ ਹਾਂ... ਇਸ ਪੋਸਟ ਵਿੱਚ ਵੇਖੋ ਗੀਤਾਂ ਦੇ ਨਾਂਅ...
ਸ਼ੈਰੀ ਮਾਨ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਇਸ ਪੋਸਟ ਉੱਪਰ ਕਮੈਂਟ ਕਰਦੇ ਹੋਏ ਗਾਇਕਾ ਬਾਰਬੀ ਮਾਨ ਨੇ ਲਿਖਿਆ, ਵੀਕਐਂਡ ਅਤੇ ਸਿਚ-ਐਸ਼ਨਸ਼ਿਪ ਮੇਰੇ ਮਨਪਸੰਦ... ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਇਸ ਟ੍ਰੈਕ ਲਿਸਟ ਉੱਪਰ ਕਮੈਂਟ ਕਰ ਆਪਣੀ ਖੁਸ਼ੀ ਜਤਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਉਡੀਕਾਂ ਬਾਈ ਜੀ...
ਗਾਇਕ ਸ਼ੈਰੀ ਮਾਨ ਆਪਣੇ ਗੀਤਾਂ ਦੇ ਨਾਲ-ਨਾਲ ਪਰਮੀਸ਼ ਵਰਮਾ ਨਾਲ ਵਿਵਾਦਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਫਿਲਹਾਲ ਕਲਾਕਾਰ ਆਪਣੀ ਪ੍ਰੋਫੈਸ਼ਨਲ ਲਾਈਫ ਵੱਲ ਧਿਆਨ ਦੇ ਰਹੇ ਹਨ। ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਲਾਸਟ ਗੁੱਡ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ। ਜਿਸ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ। ਫਿਲਹਾਲ ਇਸ ਨਵੀਂ ਐਲਬਮ ਨੂੰ ਪ੍ਰਸ਼ੰਸਕ ਕਿੰਨਾ ਕੁ ਪਿਆਰ ਦਿੰਦੇ ਹਨ, ਇਹ ਵੇਖਣਾ ਮਜ਼ੇਦਾਰ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।