ਚੰਡੀਗੜ੍ਹ: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਤੇ ਮਸ਼ਹੂਰ ਗਾਇਕਾ ਟੋਨੀ ਕੱਕੜ ਦਾ ਗਾਣਾ 'ਕੁਰਤਾ ਪਜਾਮਾ' ਰਿਲੀਜ਼ ਹੋ ਗਿਆ ਹੈ। ਇਹ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵੀ ਹੜਕੰਪ ਮਚ ਗਿਆ। ਇਸ ਗੱਲ ਦਾ ਅੰਦਾਜ਼ਾ ਯੂ-ਟਿਊਬ ‘ਤੇ ‘ਕੁਰਤਾ ਪਜਾਮਾ’ ਸੌਂਗ ਨੂੰ ਹੁਣ ਤਕ ਮਿਲੇ ਲੱਖਾਂ ਵਿਊਜ਼ ਤੋਂ ਹੀ ਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਫੈਨਸ ਇਸ ਗਾਣੇ ਦੀ ਕਾਫੀ ਤਾਰੀਫ ਕਰ ਰਹੇ ਹਨ। ਇਸ ਗਾਣੇ ਵਿੱਚ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਦਾ ਅੰਦਾਜ਼ ਤੇ ਕੈਮਿਸਟਰੀ ਵੀ ਦੇਖਣ ਵਾਲੀ ਹੈ।

ਹਾਲ ਹੀ ਵਿੱਚ ਸ਼ਹਿਨਾਜ਼ ਦੇ ਖਾਸ ਦੋਸਤ ਸਿਧਾਰਥ ਸ਼ੁਕਲਾ ਨੇ ਇਸ ਗਾਣੇ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਕੀ ਇੱਕ ਗਾਣਾ ਹੈ। ਇਹ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ, ਨਾਲ ਹੀ ਫੈਨਸ ਇਸ 'ਤੇ ਜ਼ਬਰਦਸਤ ਕੁਮੈਂਟ ਵੀ ਕਰ ਰਹੇ ਹਨ।



'ਕੁਰਤਾ ਪਜਾਮਾ' ਗਾਣੇ 'ਚ ਸ਼ਹਿਨਾਜ਼ ਗਿੱਲ ਦਾ ਸਵੈਗ ਦੇਖਣ ਵਾਲਾ ਹੈ। ਬਲੈਕ ਡਰੈੱਸ 'ਚ ਸ਼ਹਿਨਾਜ਼ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਇਸ ਦੇ ਨਾਲ ਟੋਨੀ ਕੱਕੜ ਵੀ ਆਪਣੇ ਅੰਦਾਜ਼ ਨਾਲ ਗਾਣੇ 'ਚ ਮਸਤੀ ਕਰਦੇ ਦਿਖਾਈ ਦੇ ਰਹੇ ਹਨ।



ਦੱਸ ਦਈਏ ਕਿ ਇਸ ਦੇ ਬੋਲ ਤੇ ਮਿਊਜ਼ਿਕ ਟੋਨੀ ਕੱਕੜ ਨੇ ਦਿੱਤਾ ਹੈ। ਇਸ ਨੂੰ ਅੰਸ਼ੁਲ ਗਰਗ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਨਾਲ ਹੀ ਇਸ ਗਾਣੇ ਦੀ ਕੋਰੀਓਗ੍ਰਾਫੀ ਤੇ ਨਿਰਦੇਸ਼ਕ ਰਾਹੁਲ ਸ਼ੈੱਟੀ ਨੇ ਕੀਤੀ ਸੀ। ਇਸ ਗਾਣੇ ਬਾਰੇ ਗੱਲ ਕਰਦਿਆਂ ਰਾਹੁਲ ਸ਼ੈੱਟੀ ਨੇ ਕਿਹਾ ਸੀ ਕਿ ਗਾਣੇ ਦੀ ਸ਼ੂਟਿੰਗ ਸਿਰਫ 8 ਘੰਟਿਆਂ ਵਿੱਚ ਪੂਰੀ ਹੋ ਗਈ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904