'ਨਿੱਕਾ ਜ਼ੈਲਦਾਰ', 'ਮੁਕਲਾਵਾ', ਅਤੇ 'ਪੁਆੜਾ' ਵਰਗੀਆਂ ਬਲਾਕਬਸਟਰ ਹਿੱਟ ਫਿਲਮਾਂ ਦੇਣ ਤੋਂ ਬਾਅਦ ਐਮੀ ਵਿਰਕ ਅਤੇ ਸੋਨਮ ਬਾਜਵਾ ਆਪਣੀ ਨਵੀਂ ਆਉਣ ਵਾਲੀ ਫਿਲਮ 'ਸ਼ੇਰ ਬੱਗਾ' ਨਾਲ ਇੱਕ ਵਾਰ ਫਿਰ ਵੱਡੇ 'ਤੇ ਵਾਪਸੀ ਕਰ ਰਹੇ ਹਨ। ਫਿਲਮ 'ਸ਼ੇਰ ਬੱਗਾ' ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਦੱਸ ਦਈਏ ਕਿ ਇਹ ਸਿਰਫ਼ ਇੱਕ ਕਹਾਣੀ ਨਹੀਂ ਹੈ, ਪਰ ਇੱਕ 'EGG-xtraordinar ਸਕੂਪ ਦੀ ਮਜ਼ੇਦਾਰ ਕਹਾਣੀ ਹੈ।


ਟ੍ਰੇਲਰ ਐਮੀ ਵਿਰਕ ਦੀ ਕਹਾਣੀ ਨੂੰ ਪੇਸ਼ ਕੀਤਾ ਹੈ।  ਇੱਕ ਮਾਸੂਮ, ਪਿਆਰਾ ਪੈਂਡੂ ਮੁੰਡਾ ਜੋ ਬਿਹਤਰ ਜ਼ਿੰਦਗੀ ਲਈ ਵਿਦੇਸ਼ ਜਾਂਦਾ ਹੈ। ਉਹ ਆਪਣੀਆਂ ਸਾਰੀਆਂ ਮਹਿਲਾ ਦੋਸਤਾਂ ਨਾਲ ਆਪਣੀਆਂ ਤਸਵੀਰਾਂ ਖਿੱਚਦਾ ਹੈ, ਅਤੇ ਆਪਣੀ ਜੀਵਨ ਸ਼ੈਲੀ ਨੂੰ ਦਰਸਾਉਣ ਲਈ ਇਨ੍ਹਾਂ ਤਸਵੀਰਾਂ ਨੂੰ ਆਪਣੇ ਪਿੰਡ ਭੇਜਦਾ ਹੈ। ਇਸ ਦੇ ਨਾਲ ਹੀ ਉਹ ਟ੍ਰੇਲਰ 'ਚ ਸੋਨਮ ਬਾਜਵਾ ਨਾਲ ਇੱਕ ਅਪਾਰਟਮੈਂਟ ਸਾਂਝਾ ਕਰਦੇ ਨਜ਼ਰ ਆ ਰਹੇ ਹਨ ਅਤੇ ਦੋਵੇਂ ਇੱਕ ਚੰਗੇ ਬੰਧਨ ਦਾ ਆਨੰਦ ਮਾਣਦੇ ਹਨ।


ਹਾਲਾਂਕਿ, ਇੱਕ ਦਿਨ ਉਨ੍ਹਾਂ ਦਰਮਿਆਨ ਹਾਲਾਤ ਬਦਲ ਜਾਂਦੇ ਹਨ, ਕਿਉਂਕਿ ਸੋਨਮ ਗਰਭਵਤੀ ਹੋ ਜਾਂਦੀ ਹੈ। ਹੁਣ ਸੋਨਮ ਨੂੰ ਇਹ ਪੱਕਾ ਨਹੀਂ ਹੈ ਕਿ ਉਹ ਬੱਚੇ ਨੂੰ ਰੱਖਣਾ ਚਾਹੁੰਦੀ ਹੈ ਜਾਂ ਨਹੀਂ, ਪਰ ਐਮੀ ਨੇ ਉਸ ਨੂੰ ਬੱਚੇ ਨੂੰ ਰੱਖਣ ਲਈ ਕਿਹਾ, ਕਿਉਂਕਿ ਡਿਲੀਵਰੀ ਤੋਂ ਬਾਅਦ ਉਹ ਪੂਰੀ ਜ਼ਿੰਮੇਵਾਰੀ ਲਵੇਗਾ।


ਇੱਥੇ ਵੇਖੋ ਸ਼ੇਰ ਬੱਗਾ ਦਾ ਟ੍ਰੇਲਰ:



ਇਸ ਤੋਂ ਬਾਅਦ, ਗਰਭ ਅਵਸਥਾ ਦੌਰਾਨ ਬੱਚੇ ਅਤੇ ਸੋਨਮ ਦੀ ਦੇਖਭਾਲ ਕਰਨ ਲਈ ਐਮੀ ਵਿਰਕ ਆਪਣੀ ਮਾਂ ਤੋਂ ਸਲਾਹ ਲੈਂਦਾ ਹੈ। ਹਾਲਾਂਕਿ, ਕਿਉਂਕਿ ਉਹ ਆਪਣੀ ਮਾਂ ਨੂੰ ਸੋਨਮ ਦੀ ਗਰਭ ਅਵਸਥਾ ਬਾਰੇ ਨਹੀਂ ਦੱਸ ਸਕਦਾ, ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਉਹ ਇੱਕ ਪੋਲਟਰੀ ਕਾਰੋਬਾਰ ਸ਼ੁਰੂ ਕਰ ਰਿਹਾ ਹੈ, ਅਤੇ ਉਸਨੂੰ ਚਿਕਨ ਅਤੇ ਅੰਡੇ ਦੀ ਦੇਖਭਾਲ ਕਰਨ ਦੀ ਲੋੜ ਹੈ।


ਅਤੇ ਜੇ ਤੁਸੀਂ ਸੋਚਦੇ ਹੋ ਕਿ ਇਹ ਸਭ ਉੱਥੇ ਖ਼ਤਮ ਹੁੰਦਾ ਹੈ, ਨਹੀਂ ਅਜਿਹਾ ਨਹੀਂ ਹੁੰਦਾ। ਸ਼ੁਰੂ ਵਿਚ ਸੋਨਮ ਐਮੀ ਤੋਂ ਵੱਖ ਹੋਣਾ ਚਾਹੁੰਦੀ ਸੀ ਅਤੇ ਬੱਚੇ ਨਾਲ ਕੁਝ ਨਹੀਂ ਕਰਨਾ ਚਾਹੁੰਦੀ ਸੀ। ਹਾਲਾਂਕਿ, ਡਿਲੀਵਰੀ ਤੋਂ ਬਾਅਦ ਉਹ ਬੱਚੇ ਬਾਰੇ ਆਪਣਾ ਫੈਸਲਾ ਬਦਲ ਲੈਂਦੀ ਹੈ। ਦੂਜੇ ਪਾਸੇ ਐਮੀ ਇਹ ਜਾਣ ਕੇ ਉਲਝਣ 'ਚ ਪੈ ਜਾਂਦਾ ਹੈ ਕਿ ਬੱਚੇ 'ਤੇ ਸਭ ਤੋਂ ਪਹਿਲਾਂ ਮਾਂ ਦਾ ਹੱਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ 10 ਜੂਨ, 2022 ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਫਿਲਮ 10 ਜੂਨ ਨੂੰ ਰਿਲੀਜ਼ ਹੋ ਰਹੀ ਹੈ।


ਇਹ ਵੀ ਪੜ੍ਹੋ