Balkaur Singh Sidhu Appeal To Fans: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਜੰਮਿਆ ਭਰਾ 'ਛੋਟਾ ਮੂਸੇਵਾਲਾ' ਆਪਣੇ ਘਰ ਪਿੰਡ ਮੂਸਾ ਵਿਖੇ ਹਵੇਲੀ 'ਚ ਪਹੁੰਚ ਚੁੱਕਿਆ ਹੈ। ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਘਰ ਵਾਪਸੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ 'ਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਈਆਂ। ਇਨ੍ਹਾਂ ਤਸਵੀਰਾਂ ਵਿੱਚ ਚਰਨ ਕੌਰ ਆਪਣੇ ਨਵਜੰਮੇ ਪੁੱਤਰ ਨੂੰ ਚੱਕੇ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਚਿਹਰਿਆਂ ਉੱਪਰ ਖੁਸ਼ੀ ਵੇਖਣ ਨੂੰ ਮਿਲੀ। 


ਇਸ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ। ਜੋ ਕਿ ਛੋਟੇ ਮੂਸੇਵਾਲਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, #justiceforsidhumoosewala ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ੍ਹ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ। ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਹੈ ਕਿ ਬੱਸ ਕੁੱਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਘ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ। (ਵੱਲੋ ਬਲਕੌਰ ਸਿੰਘ ਸਿੱਧੂ ) 




ਵਿਟਰੋ ਫਰਟੀਲਾਈਜੇਸ਼ਨ ਤਕਨੀਕ ਰਾਹੀਂ ਬੱਚੇ ਨੂੰ ਦਿੱਤਾ ਜਨਮ 


ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਦੀ ਮਦਦ ਨਾਲ ਇੱਕ ਬੱਚੇ ਨੂੰ ਜਨਮ ਦਿੱਤਾ। ਕਿਉਂਕਿ ਭਾਰਤ ਵਿੱਚ ਆਈਵੀਐਫ ਲਈ ਵੱਧ ਤੋਂ ਵੱਧ ਉਮਰ 50 ਸਾਲ ਨਿਰਧਾਰਤ ਕੀਤੀ ਗਈ ਹੈ, ਚਰਨ ਕੌਰ ਵਿਦੇਸ਼ ਤੋਂ ਇਸ ਤਕਨੀਕ ਰਾਹੀਂ ਗਰਭਵਤੀ ਹੋਈ। ਇਸ ਤੋਂ ਬਾਅਦ ਉਨ੍ਹਾਂ ਭਾਰਤ ਆ ਛੋਟੇ ਮੂਸੇਵਾਲਾ ਨੂੰ ਜਨਮ ਦਿੱਤਾ।