Afsana Khan On Sidhu Moose Wala Birthday: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬਹੁਤ ਘੱਟ ਸਮੇ ਵਿੱਚ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਵੱਖਰਾ ਮੁਕਾਮ ਹਾਸਿਲ ਕੀਤਾ। ਸਿੱਧੂ ਦਾ ਨਾਂਅ ਸਿਰਫ ਪੰਜਾਬੀਆਂ ਹੀ ਨਹੀਂ ਸਗੋਂ ਹਾਲੀਵੁੱਡ ਅਤੇ ਬਾਲੀਵੁੱਡ ਸਿਤਾਰਿਆਂ ਦੀ ਜ਼ੁਬਾਨੋਂ ਵੀ ਸੁਣਨ ਨੂੰ ਮਿਲਿਆ। ਉਸਨੇ 28 ਸਾਲਾਂ ਦੀ ਉਮਰ ਵਿੱਚ ਦੁਨੀਆਂ ਦੇ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕੀਤਾ। ਅੱਜ ਨੌਜਵਾਨਾਂ, ਬਜ਼ੁਰਗਾਂ ਦੇ ਨਾਲ-ਨਾਲ ਬੱਚਾ-ਬੱਚਾ ਸਿੱਧੂ ਦੇ ਨਾਂਅ ਤੋਂ ਜਾਣੂ ਹੈ। ਦੱਸ ਦੇਈਏ ਕਿ ਅੱਜ ਸਿੱਧੂ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਜਿੱਥੇ ਇਸ ਦਿਨ ਤੇ ਲੋਕ ਖੁਸ਼ ਹਨ, ਉੱਥੇ ਹੀ ਸਿੱਧੂ ਨੂੰ ਯਾਦ ਕਰ ਕੁਝ ਲੋਕ ਭਾਵੁਕ ਵੀ ਹੋ ਰਹੇ ਹਨ।





ਇਸ ਵਿਚਾਲੇ ਸਿੱਧੂ ਮੂਸੇਵਾਲਾ ਦੀ ਭੈਣ ਯਾਨਿ ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਅੱਜ ਉਹ ਦਿਨ ਹੈ ਜਿਸ ਦਿਨ ਮਹਾਨ ਯੋਧੇ ਵਾਰਿਸ ਦਾ ਜਨਮ ਹੋਇਆ। ਜਿਸ ਨੇ ਦੁਨੀਆ ਵਿਚ ਵੱਖਰੀ ਮਿਸਾਲ ਪੈਦਾ ਕੀਤੀ। ਅੱਜ ਤੋਂ ਲੈ ਕੇ ਦੁਨੀਆਂ ਦੇ ਅੰਤ ਤੱਕ ਇਹ ਨਾਮ ਜ਼ਿੰਦਾ ਰਹੇਗਾ। ਅਤੇ ਸਭ ਤੋਂ ਉੱਪਰ ਰਹੇਗਾ।।। 🎂 happy birthday vadde bai @sidhu_moosewala miss u bai 💔😭 #justiceforsidhumoosewala 🙏





ਇਸ ਤੋਂ ਇਲਾਵਾ ਸਿੱਧੂ ਦੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਵੱਲੋਂ ਵੀ ਆਪਣੇ ਚਾਚੇ ਨੂੰ ਯਾਦ ਕੀਤਾ ਗਿਆ। ਉਨ੍ਹਾਂ ਆਪਣੇ ਚਾਚੇ ਨਾਲ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਚਾਚੂ... ਸਾਡੇ ਦਿਲ ਵਿੱਚ ਹਮੇਸ਼ਾ... 11-06-2021 #sidhumoosewala #justiceforsidhumoosewa...


ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਕੇਕ ਵੀ ਕੱਟਿਆ ਗਿਆ  ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। 


Read More: Sidhu Moose Wala: ਸਿੱਧੂ ਮੂਸੇਵਾਲਾ ਅੱਜ ਵੀ ਸੋਸ਼ਲ ਮੀਡੀਆ ਤੇ ਕਰਦਾ ਹੈ ਰਾਜ਼, ਪੇਟਿੰਗ ਤੇ ਤਸਵੀਰਾਂ ਰਾਹੀ ਹਰ ਜਗ੍ਹਾ ਹੈ ਜ਼ਿੰਦਾ