Jaswinder Bhalla Birthday Video: ਪੰਜਾਬੀ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ 4 ਦਹਾਕਿਆਂ ਤੋਂ ਆਪਣੀ ਸ਼ਾਨਦਾਰ ਅਦਾਕਾਰੀ ਤੇ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਕਾਮੇਡੀ ਸਟਾਰ ਨੇ ਆਪਣਾ 63ਵਾਂ ਜਨਮਦਿਨ ਮਨਾਇਆ। ਜਿਸਦਾ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ। ਇਸ ਵੀਡੀਓ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਿਆਰ ਦੇ ਰਹੇ ਹਨ। ਦਰਅਸਲ, ਇਸ ਵੀਡੀਓ ਵਿੱਚ ਜਸਵਿੰਦਰ ਭੱਲਾ ਆਪਣਾ 63ਵਾਂ ਜਨਮਦਿਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਕਲਾਕਾਰ ਨੇ ਬੇਹੱਦ ਸ਼ਾਨਦਾਰ ਕੈਪਸ਼ਨ ਦਿੱਤੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...



ਦਰਅਸਲ, ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ, ਕੌਣ ਕਹਿੰਦਾ ਮੈਂ ਆਪਣਾ 63ਵਾਂ ਜਨਮਦਿਨ ਮਨਾਇਆ... ਧਿਆਨ ਨਾਲ ਦੇਖੋ 36ਵਾਂ ਮਨਾਇਆ... ਸੀਖਾਂ ਹੀ ਆ... ਅੱਗੇ ਨਈ ਤਾਂ ਪਿੱਛੇ ਲਾਇਆ... ਟਿਮੀ ਜੀ ਤੁਹਾਡਾ ਧੰਨਵਾਦ ਡਾ: ਰਮਨਦੀਪ ਸਿੰਘ ਸ਼ੈਰੀ, ਡਾ: ਇੰਦਰਜੀਤ ਸਿੰਘ ਗਰੇਵਾਲ ਅਤੇ ਰਾਏ ਸਾਹਿਬ… ਔਰਾ ਰੈਸਟੋਰੈਂਟ, ਓਮੈਕਸ, ਲੁਧਿਆਣਾ ਵਿਖੇ ਇੱਕ ਸੁੰਦਰ ਪਾਰਟੀ ਦਾ ਆਯੋਜਨ ਕਰਨ ਲਈ ਇੱਕ ਵਾਰ ਫਿਰ ਮੇਰੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਭੇਜਣ ਲਈ ਮੇਰੇ ਪਿਆਰੇ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ 🙏


ਕਾਬਿਲੇਗ਼ੌਰ ਹੈ ਕਿ ਇੰਨੀਂ ਦਿਨੀਂ ਭੱਲਾ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਹ ਆਪਣੀ ਫਿਲਮ ਦਾ ਰੱਜ ਕੇ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਸ ਫਿਲਮ 'ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।