Gurnam Bhullar Speaks About Marriage: ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਨਾ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਮਨ ਮੋਹਿਆ ਹੈ। ਦੱਸ ਦੇਈਏ ਕਿ ਗਾਇਕ ਵੱਲੋਂ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਵੀ ਹੈਰਾਨ ਰਹਿ ਗਏ। ਹਾਲਾਂਕਿ ਕਲਾਕਾਰ ਵੱਲੋਂ ਇਹ ਵੀ ਦੱਸਿਆ ਗਿਆ ਉਹ ਕਿਸੇ ਪ੍ਰੋਜੈਕਟ ਦੇ ਚੱਲਦੇ ਇਹ ਬ੍ਰੇਕ ਲੈ ਰਹੇ ਹਨ। ਇਸ ਸਭ ਵਿਚਕਾਰ ਕਲਾਕਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਗੁਰਨਾਮ ਭੁੱਲਰ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...





ਦਰਅਸਲ, gabruuofficial ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਮੀਡੀਆ ਉੱਪਰ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਗੁਰਨਾਮ ਭੁੱਲਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਾ ਰਹੀ ਹੈ। ਅਸਲ ਵਿੱਚ ਜਦੋਂ ਗਾਇਕ ਕੋਲੋਂ ਪੁੱਛਿਆ ਗਿਆ ਕਿ ਤੁਹਾਡੀ ਇਮੈਜ਼ੀਨੈਸ਼ਨ ਵਿੱਚ ਕਿੱਦਾ ਦੀ ਕੁੜੀ ਏ, ਦੂਜੀ ਕਲਾਸ ਵਾਲੀ ਤਾਂ ਨਈ ਹੁਣ ਵੀ ਇਸਦਾ ਜਵਾਬ ਦਿੰਦੇ ਹੋਏ ਗਾਇਕ ਗੁਰਨਾਮ ਭੁੱਲਰ ਹੱਸਦੇ ਹੋਏ ਕਹਿੰਦੇ ਹਨ ਉਹਦਾ ਤਾਂ ਵਿਆਹ ਹੋ ਗਿਆ। ਹੁਣ ਕਿੱਦਾ ਦੀ ਕੁੜੀ ਏ ਦੂਜੇ ਸਵਾਲ ਦਾ ਜਵਾਬ ਦਿੰਦੇ ਹੋਏ ਗੁਰਨਾਮ ਕਹਿੰਦੇ ਹਨ ਹੁਣ ਪਤਾ ਨਈ ਮੈਨੂੰ ਤਾਂ ਬੱਸ ਦਿਸਣਾ ਬੰਦ ਹੋ ਗਿਆ। ਕੁੜੀਆਂ ਕੀ ਸਕ੍ਰੀਨ ਦਿਸਣੀ ਬੰਦ ਹੋ ਗਈ। ਇਸ ਤੇ ਗੁਰਨਾਮ ਕਹਿੰਦੇ ਹਨ ਕਿ ਜਿਵੇਂ ਇੱਕ ਤਾਂ ਹੁੰਦਾ ਹੈ ਆਸ਼ਾ ਦੀ ਕਿਰਨ ਦੂਰੋਂ ਤੁਹਾਨੂੰ ਲੱਗ ਰਿਹਾ ਹੈ ਕਿ ਹਾਂ ਯਾਰ ਮੇਰਾ ਵੀ ਵਿਆਹ ਹੋਵੇਗਾ... ਹੁਣ ਮੈਨੂੰ ਲੱਗਦਾ ਉਹ ਦਰਵਾਜ਼ਾ ਬੰਦ ਹੁੰਦਾ ਦਿਖ ਰਿਹਾ। ਤੁਸੀ ਵੀ ਵੇਖੋ ਇਹ ਵੀਡੀਓ...



ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਨਾਲ-ਨਾਲ ਫਿਲਮਾਂ ਵੀ ਦੇ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ। ਹਾਲ ਹੀ ਵਿੱਚ ਗੁਰਨਾਮ ਦਾ ਗੀਤ ਦਿਲ ਦਾ ਨੀ ਮਾੜਾ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਫਿਲਹਾਲ ਗੁਰਨਾਮ ਦੀ ਧਮਾਕੇਦਾਰ ਵਾਪਸੀ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ।