Sidhu Moose Wala Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਸਾਲ ਪੂਰਾ ਹੋ ਜਾਵੇਗਾ। ਦੱਸ ਦੇਈਏ ਕਿ ਸਾਲ 2023 ਵਿੱਚ ਗਾਇਕ ਦੀ ਮਈ ਮਹੀਨੇ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਮੂਸੇਵਾਲਾ ਦਾ ਪਰਿਵਾਰ ਯਾਨਿ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਪੁੱਤਰ ਲਈ ਇਨਸਾਫ ਦੀ ਜੰਗ ਲੜ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਜਲੰਧਰ ਮਾਰਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਕਾਫੀ ਗੱਲਾਂ ਕਹੀਆਂ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ ਸਾਬਿਤ ਹੁੰਦਾ ਹੈ ਕਿ ਹਾਲੇ ਤੱਕ ਆਪਣੇ ਪੁੱਤਰ ਦੇ ਇਨਸਾਫ ਲਈ ਉਹ ਤੜਪ ਰਹੇ ਹਨ। ਫਿਲਹਾਲ ਮਰਹੂਮ ਗਾਇਕ ਦੀ ਪਹਿਲੀ ਬਰਸੀ ਜੋ ਕਿ ਮਈ ਮਹੀਨੇ ਹੈ ਇਸ ਤੋਂ ਪਹਿਲਾਂ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚਕਾਰ ਕਲਾਕਾਰ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ।






ਦਰਅਸਲ, ਇਸ ਵੀਡੀਓ ਵਿੱਚ ਪੰਜਾਬ ਐਂਡ ਹਰਿਆਣਾ ਕੋਰਟ ਦੇ ਐਡਵੋਕੇਟ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਿਸ ਵਿੱਚ ਉਨ੍ਹਾਂ ਉਹ ਸਿੱਧੂ ਦੂ ਨੂੰ ਮਾਰਨ ਲਈ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਗੱਲ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...


ਸਿੱਧੂ ਮੂਸੇਵਾਲਾ ਨਾਲ ਜੁੜੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਉੱਪਰ ਸਵਾਲ ਚੁੱਕ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗੱਲ ਤਾਂ ਬਹੁਤ ਸਹੀ ਕਹਿ ਰਿਹਾ... ਜਦੋਂ ਦੇਸ਼ ਵਿੱਚ ਇੱਦਾ ਦੇ ਹਥਿਆਰ ਦੀ ਐਂਟਰੀ ਹੁੰਦੀ ਆ... ਇੰਟੈਲੀਜਨਸ ਨੂੰ ਉਦੋਂ ਹੀ ਪਤਾ ਲੱਗ ਜਾਂਦਾ... ਕਿਉਂਕਿ ਹਰ ਦੇਸ਼ ਦੀ ਇੰਟੈਲੀਜਨਸ ਬਹੁਤ ਫਾਸਟ ਹੁੰਦੀ ਆ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਭ 2024 ਦੀਆ ਵੋਟਾਂ ਕਰਕੇ ਹੋਇਆ ,ਸਿੱਧੂ ਨੂੰ ਮਰਵਾ ਕੇ ਦੋ ਪਾਰਟੀਆਂ ਦਾ ਨੁਕਸਾਨ ਹੋਇਆ ਤੇ ਇੱਕ ਪਾਰਟੀ ਦਾ ਫਾਇਦਾ ਹੋਇਆ...


ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ, ਪਰ ਆਪਣੇ ਗੀਤਾਂ ਰਾਹੀ ਕਲਾਕਾਰ ਦਰਸ਼ਕਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ।