Sidhu Moose Wala Hologram Update: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਕਲਾਕਾਰ ਦੇ ਗੀਤ ਵਿੱਚ ਰਿਲੀਜ਼ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਸਿੱਧੂ ਦਾ ਗੀਤ 410 ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਵਿਚਾਲੇ ਮਰਹੂਮ ਗਾਇਕ ਦੇ ਲਾਈਵ ਕੰਸਰਟ ਨੂੰ ਪੂਰਾ ਕਰਨ ਲਈ ਹੋਲੋਗ੍ਰਾਮ ਨੂੰ ਲੈ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸਦੀ ਜਾਣਕਾਰੀ ਮਰਹੂਮ ਗਾਇਕ ਦੇ ਤਾਇਆ  ਚਮਕੌਰ ਸਿੰਘ ਸਿੱਧੂ ਵੱਲੋਂ ਸਾਂਝੀ ਕੀਤੀ ਗਈ। 


ਦਰਅਸਲ, kiddaan ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਹੋਲੋਗ੍ਰਾਮ ਬਾਰੇ ਦੱਸਦੇ ਹੋੇਏ ਨਜ਼ਰ ਆ ਰਹੇ ਹਨ। ਉਨ੍ਹਾਂ ਖੁਲਾਸਾ ਕਰ ਦੱਸਿਆ ਕਿ ਇਸ ਕੰਮ ਵਿੱਚ ਉਨ੍ਹਾਂ ਦੀ ਟੀਮ ਲੱਗੀ ਹੋਈ ਹੈ, ਉਹ ਬਣਾ ਰਹੇ ਹਨ। ਇਸ ਲਈ ਸ਼ੋਅ ਜਨਵਰੀ ਫਰਵਰੀ ਤੱਕ ਤਿਆਰ ਹੋਵੇਗਾ। ਇਸ ਗੱਲ ਤੋਂ ਇਹ ਸਾਫ ਹੋ ਗਿਆ ਹੈ ਕਿ ਲਾਈਵ ਕੰਸਰਟ ਸ਼ੋਅਜ਼ ਲਈ ਮੂਸੇਵਾਲਾ ਦਾ ਹੋਲੋਗ੍ਰਾਮ ਅਗਲੇ ਸਾਲ 2025 ਤੱਕ ਤਿਆਰ ਹੋ ਜਾਏਗਾ।





 ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਜੰਗ ਲੜ੍ਹ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਅਸਲ ਸਾਜ਼ਿਸ਼ਕਾਰ ਅਜੇ ਵੀ ਕਾਨੂੰਨੀ ਜਾਲ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਰਨ ਵਾਲੇ ਤਾਂ ਭਾੜੇ ਦੇ ਹੀ ਸਨ, ਪਰ ਅਸਲ ਕਾਤਲ ਕੋਈ ਹੋਰ ਹਨ, ਜਿਨ੍ਹਾਂ ਨੂੰ ਲੱਭਣ ਦੀ ਲੋੜ ਹੈ। ਦੱਸ ਦੇਈਏ ਕਿ ਇਸ ਕਤਲ ਮਾਮਲੇ ਵਿੱਚ ਕਈ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਪਰ ਅਸਲ ਕਾਤਿਲ ਤੱਕ ਪਹੁੰਚਣ ਲਈ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ। 


ਫਿਲਹਾਲ ਪ੍ਰਸ਼ੰਸਕ ਮੂਸੇਵਾਲਾ ਦੇ ਗੀਤ 410 ਦਾ ਖੂਬ ਆਨੰਦ ਲੈ ਰਹੇ ਹਨ। ਇਸ ਗੀਤ ਨੂੰ ਬਹੁਤ ਘੱਟ ਸਮੇਂ ਵਿੱਚ ਵੱਧ ਵਿਊਜ਼ ਹਾਸਿਲ ਕੀਤੇ। ਦੱਸ ਦੇਈਏ ਕਿ ਇਸ ਗੀਤ ਨੂੰ ਮੂਸੇਵਾਲਾ ਦੇ ਖਾਸ ਦੋਸਤ ਸਨੀ ਮਾਲਟਨ ਨੇ ਪੂਰਾ ਕੀਤਾ ਹੈ।