ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਜੁੜੀ ਕਿਸੇ ਵੀ ਅਪਡੇਟ ਲਈ ਉਨ੍ਹਾਂ ਦੇ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ। ਫਿਰ ਭਾਵੇਂ ਉਹ ਦਿਲਜੀਤ ਦੀ ਫੋਟੋ ਹੋਵੇ ਜਾਂ ਹੋਵੇ ਕੋਈ ਖਾਸ ਪ੍ਰੋਜੈਕਟ। ਹੁਣ ਦਿਲਜੀਤ ਨੇ ਇੱਕ ਨਵੀਂ ਫੋਟੋ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਵਾਇਰਲ ਹੋ ਰਹੀ ਹੈ। ਦੋਵੇਂ ਇਸ ਸਮੇਂ ਅਮਰੀਕਾ ਵਿੱਚ ਹੀ ਹਨ। ਇਸ ਤੋਂ ਕਿਆਸ ਲੱਗ ਰਹੇ ਹਨ ਕਿ ਸ਼ਾਇਦ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਕੰਮ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਵੀ ਦੋਵੇਂ ਇਕੱਠੇ ਕੰਮ ਕਰ ਚੁੱਕੇ ਹਨ ਤੇ ਦੋਵਾਂ ਦੀ ਜੋੜੀ ਦੇ ਗਾਣੇ ਕਾਫੀ ਹਿੱਟ ਰਹੇ ਸੀ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਹਨ ਕਿ ਦਿਲਜੀਤ ਇਨ੍ਹਾਂ ਗਰਮੀਆਂ ਵਿੱਚ ਕੁਝ ਗ੍ਰੈਂਡ ਲੈ ਕੇ ਆਉਣ ਵਾਲੇ ਹਨ ਜਿਸ ਤਰ੍ਹਾਂ ਹੁਣ ਦਿਲਜੀਤ ਦਾ ਧਿਆਨ ਗਾਣਿਆਂ ਵੱਲ ਜ਼ਿਆਦਾ ਹੈ, ਸ਼ਾਇਦ ਇਹ ਨਵੀਂ ਐਲਬਮ ਵੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਦਿਲਜੀਤ ਨੇ ਅੰਮ੍ਰਿਤ ਮਾਨ ਦੇ ਲਿਖੇ ਗੀਤ ਗਏ ਹਨ, ਪਰ ਇਹ ਜੋੜੀ ਬਹੁਤੀ ਵਾਰ ਇਕੱਠੀ ਸਪੌਟ ਨਹੀਂ ਕੀਤੀ ਗਈ। ਅੰਮ੍ਰਿਤ ਮਾਨ ਦੇ ਕੈਰੀਅਰ ਦਾ ਲਿਖਿਆ ਪਹਿਲਾ ਗੀਤ ਵੀ ਦਿਲਜੀਤ ਦੋਸਾਂਝ ਨੇ ਗਾਇਆ ਸੀ। ਨਾਲ ਹੀ ਹਾਲ ਹੀ ‘ਚ ਦਿਲਜੀਤ ਦੀ ਐਲਬਮ GOAT ਵਿੱਚ ਵੀ ਅੰਮ੍ਰਿਤ ਮਾਨ ਦੇ ਲਿਖੇ ਦੋ ਗੀਤ 'born to shine' ਤੇ 'ਅੱਖ ਲਾਲ ਜੱਟ ਦੀ' ਸ਼ਾਮਲ ਕੀਤੇ ਗਏ ਸੀ।
ਇਨ੍ਹਾਂ ਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਹੁਣ ਅਜਿਹੇ ‘ਚ ਇੱਕ ਵਾਰ ਫਿਰ ਦੋਵਾਂ ਦਾ ਜੇਕਰ ਕੋਲੈਬੋਰੇਸ਼ਨ ਦੇਖਣ ਨੂੰ ਮਿਲਦਾ ਹੈ ਤਾਂ ਉਹ ਕਿਸੇ ਗ੍ਰੈਂਡ ਪ੍ਰੋਜੈਕਟ ਤੋਂ ਘਟ ਨਹੀਂ ਹੋਵੇਗਾ। ਬੱਸ ਹੁਣ ਇੰਤਜ਼ਾਰ ਤਾਂ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਵੱਲੋਂ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਦੀ।
ਇਹ ਵੀ ਪੜ੍ਹੋ: Shri Hemkunt Sahib Yatra: ਕੋਰੋਨਾ ਕਰਕੇ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਮੁਲਤਵੀ, 10 ਮਈ ਤੋਂ ਹੋਣੀ ਸੀ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin