ਚੰਡੀਗੜ੍ਹ: ਹਾਲ ਹੀ 'ਚ ਖ਼ਬਰ ਆਈ ਸੀ ਕਿ ਪੰਜਾਬ ਐਕਸ਼ਨ ਸਟਾਰ ਦੇਵ ਖਰੌੜ ਇੱਕ ਵਾਰ ਫਿਰ ਸਕਰੀਨ 'ਤੇ ਆਉਣ ਲਈ ਤਿਆਰ ਹਨ ਪਰ ਇਸ ਵਾਰ ਦੇਵ ਖਰੌੜ ਕਿਸੇ ਫ਼ਿਲਮ 'ਚ ਨਹੀਂ ਸਗੋਂ ਇੱਕ ਗਾਣੇ 'ਚ ਨਜ਼ਰ ਆ ਰਹੇ ਹਨ। ਇਹ ਗਾਣਾ ਹੈ 'ਸਿਰੰਡਰ' ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਦੇਵ ਦੇ ਗਾਣੇ ਦਾ ਟ੍ਰੇਲਰ ਵੀ ਕਿਸੇ ਫਿਲਮ ਦੇ ਟ੍ਰੇਲਰ ਤੋਂ ਘੱਟ ਨਹੀਂ ਲੱਗ ਰਿਹਾ।
ਪੰਜਾਬੀ ਫ਼ਿਲਮ ਇੰਡਸਟਰੀ ਦਾ ਸੁਪਰਸਟਾਰ ਐਕਸ਼ਨ ਹੀਰੋ ਗਾਣੇ ਦੇ ਵਿਚ ਵੀ ਐਕਸ਼ਨ ਕਰਦਾ ਦਿਖਾਈ ਦੇ ਰਿਹਾ ਹੈ। ਇਸ ਐਕਸ਼ਨ ਹੀਰੋ ਦੇਵ ਖਰੌੜ ਦੇ ਨਾਲ ਗਾਣੇ 'ਚ ਪੰਜਾਬੀ ਐਕਟਰਸ ਜਪੁਜੀ ਖੈਰਾ ਫੀਚਰ ਹੋਈ ਹੈ। ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਦੇਖ ਤਹਾਨੂੰ ਮੂਵੀ ਦੀ ਫੀਲ ਹੀ ਆਵੇਗੀ।
ਦੱਸ ਦਈਏ ਕਿ ਦੇਵ ਖਰੌੜ ਦੀ ਇਸ ਫ਼ੀਚਰਿੰਗ ਵਾਲੇ ਗੀਤ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। ਜਦਕਿ ਇਸ ਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪ੍ਰੈਜੰਟ ਕਰ ਰਹੇ ਹਨ। ਦੇਵ ਖਰੌੜ ਦੇ ਨਾਲ ਇਸ ਗੀਤ ਵਿਚ ਪੰਜਾਬੀ ਅਦਾਕਾਰਾ ਜਪਜੀ ਖੈਰਾ ਵੀ ਨਜ਼ਰ ਆ ਰਹੀ ਹੈ। ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਕੰਮ ਕੀਤਾ ਹੈ ਪਰ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗਾਣੇ ਦੇ ਵਿਚ ਫ਼ੀਚਰ ਹੁੰਦੇ ਨਜ਼ਰ ਆਉਣਗੇ।
ਫਿਲਹਾਲ ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਪੂਰੇ ਗੀਤ ਨੂੰ ਕਿਸੇ ਵੇਲੇ ਵੀ ਰਿਲੀਜ਼ ਕੀਤਾ ਜਾ ਸਕਦਾ ਹੈ। ਪੰਜਾਬੀ ਐਕਟਰ ਦੇਵ ਖਰੌੜ ਇਨੀਂ ਦਿਨੀਂ ਕੋਵਿਡ ਕਰਕੇ ਵੱਡੇ ਪਰਦੇ 'ਤੇ ਨਹੀਂ ਨਜ਼ਰ ਆ ਰਹੇ। ਅਜਿਹੇ 'ਚ ਆਪਣੇ ਆਪ ਨੂੰ ਇੱਕ ਗੀਤ ਰਾਹੀਂ ਫੈਨਜ਼ ਦੇ ਰੂਬਰੂ ਕਰਨਾ ਵਧੀਆ ਤਰੀਕਾ ਹੈ। ਦਮਦਾਰ ਐਕਸ਼ਨ ਨਾਲ ਭਰੇ ਗੀਤ 'ਸਿਰੰਡਰ' ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੇ ਅੰਦਰ ਪੂਰੇ ਗੀਤ ਨੂੰ ਵੇਖਣ ਦੀ ਐਕਸਾਈਟਮੈਂਟ ਹੋਰ ਵਧ ਗਈ ਹੈ।
ਇਹ ਵੀ ਪੜ੍ਹੋ: Flutist Ravinder Singh: ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ ਨਹੀਂ ਰਹੇ, ਮੁਹਾਲੀ ’ਚ ਚੱਲ ਰਿਹਾ ਸੀ ਕੋਰੋਨਾ ਦਾ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904