ਵਿਆਹ ਤੋਂ ਪਹਿਲਾਂ ਹੀ ਕਲਕੀ ਬੱਚੇ ਨੂੰ ਜਨਮ ਦੇਣ ਲਈ ਤਿਆਰ, ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ
ਦੱਸ ਦਈਏ ਕਿ ਕਲਕੀ ਵਿਆਹ ਤੋਂ ਪਹਿਲਾਂ ਆਪਣੇ ਬੂਆਏਫ੍ਰੈਂਡ ਨਾਲ ਫੈਮਿਲੀ ਪਲਾਨਿੰਗ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ।
ਕਲਕੀ ਦੀ ਪ੍ਰੈਗਨੈਂਸੀ ਨੂੰ ਅੱਠ ਮਹੀਨੇ ਪੂਰੇ ਹੋ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦਾ ਵਜ਼ਨ ਵੀ 11 ਕਿਲੋ ਵੱਧ ਗਿਆ ਹੈ।
ਕਲਕੀ ਨੇ ਇਹ ਵੀ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਵਾਟਰ ਬਰਥ ਦੇ ਜ਼ਰੀਏ ਜਨਮ ਦੇਵੇਗੀ।
ਇਸ ਤੋਂ ਪਹਿਲਾਂ ਕਲਕੀ ਨੇ ਪਿੰਕ ਕੱਲਰ ਦੀ ਬਿਕਨੀ ਤੇ ਹੈਟ ਪਾ ਕੇ ਬੇਹੱਦ ਹੌਟ ਅੰਦਾਜ਼ 'ਚ ਆਪਣੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸੀ।
ਕਲਕੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਬੇਹੱਦ ਖੂਬਸੂਰਤ ਕੈਪਸ਼ਨ ਲਿਖਿਆ। ਉਨ੍ਹਾਂ ਲਿਖਿਆ ਉਮੀਦ ਦੇ ਗੁਬਾਰੇ ਵਾਂਗ ਲੱਗ ਰਹੀ ਹੈ ਇਹ ਜ਼ਿੰਦਗੀ।
ਹਾਲ ਹੀ 'ਚ ਕਲਕੀ ਨੇ ਸੰਤਰੀ ਬਿਕਨੀ 'ਚ ਬੇਹੱਦ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਉਹ ਚੁਇੰਗਮ ਨਾਲ ਬਬਲ ਬਣਾਉਂਦੀ ਨਜ਼ਰ ਆ ਰਹੀ ਹੈ।
ਕਲਕੀ ਕੌਚਲਿਨ ਇਸ ਦੌਰਾਨ ਆਪਣੀ ਪ੍ਰੈਗਨੈਂਸੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਬਾਲੀਵੁੱਡ ਅਦਾਕਾਰ ਕਲਕੀ ਕੌਚਲਿਨ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਨ੍ਹੀਂ ਦਿਨਾਂ 'ਚ ਉਹ ਆਪਣੀ ਪ੍ਰੈਗਨੈਂਸੀ ਇੰਜੂਆਏ ਕਰ ਰਹੀ ਹੈ।