ਘੱਟ ਕਰਨੀ ਪੇਟ ਦੀ ਚਰਬੀ, ਘਟਾਉਣਾ ਮੋਟਾਪਾ ਤਾਂ ਅਪਨਾਓ ਇਹ ਚਾਰ ਘਰੇਲੂ ਨੁਸਖ਼ੇ
ਸ਼ਹਿਦ ਤੇ ਦਾਲਚੀਨੀ: ਪੇਟ ਦੀ ਚਰਬੀ ਘੱਟ ਕਰਨ ਲਈ ਡਾਈਟ 'ਚ ਸ਼ਹਿਦ ਤੇ ਦਾਲਚੀਨੀ ਸ਼ਾਮਲ ਕਰਨਾ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਵਜ਼ਨ ਤੇਜ਼ੀ ਨਾਲ ਘਟੇਗਾ। ਸ਼ਹਿਦ ਤੇ ਦਾਲਚੀਨੀ ਦੀ ਚਾਹ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੈ।
ਬਦਾਮ: ਬਦਾਮ 'ਚ ਵਿਟਾਮਨ, ਫਾਈਬਰ ਤੇ ਕੈਲਸ਼ੀਅਮ ਹੁੰਦਾ ਹੈ। ਪੇਟ ਦੀ ਚਰਬੀ ਘਟਾਉਣ ਲਈ ਬਦਾਮ ਨੂੰ ਰਾਤ ਪਾਣੀ 'ਚ ਭਿਓਂ ਕੇ ਰੱਖ ਦਵੋ ਤੇ ਸਵੇਰੇ ਖਾਲੀ ਢਿੱਡ ਬਾਦਾਮ ਖਾਵੋ। ਅਜਿਹਾ ਇੱਕ ਮਹੀਨਾ ਕਰਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟੇਗੀ।
ਅਜਵੈਨ ਦਾ ਪਾਣੀ: ਅਜਵੈਨ ਦਾ ਪਾਣੀ ਪੇਟ ਦੀ ਚਰਬੀ ਘਟਾਉਣ 'ਚ ਸਭ ਤੋਂ ਵੱਧ ਕਾਰਗਰ ਹੁੰਦਾ ਹੈ। ਖਾਸਕਰ ਸਰਦੀਆਂ 'ਚ ਅਜਵੈਨ ਦਾ ਪਾਣੀ ਪੀਣ ਨਾਲ ਸਰੀਰ 'ਚ ਗਰਮਾਹਟ ਵੀ ਬਣੀ ਰਹਿੰਦੀ ਹੈ। ਰਾਤ ਨੂੰ ਪਾਣੀ 'ਚ ਅਜਵੈਨ ਨੂੰ ਪਾਣੀ 'ਚ ਰੱਖ ਦਵੋ ਤੇ ਸਵੇਰੇ ਉੱਠ ਕੇ ਪੀ ਲਵੋ।
ਗਾਜਰ ਤੇ ਬੀਨਸ: ਤੇਜ਼ੀ ਨਾਲ ਵਜ਼ਨ ਘਟਾਉਣ ਲਈ ਗਾਜਰ ਤੇ ਬੀਨਸ ਦਾ ਸੇਵਨ ਲਾਭਕਾਰੀ ਹੈ। ਗਾਜਰ 'ਚ ਵਿਟਾਮਨ ਏ ਤੇ ਫਾਈਬਰ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਵਜ਼ਨ ਘਟਾਉਣ 'ਚ ਕਾਫੀ ਸਹਾਇਕ ਹੁੰਦਾ ਹੈ। ਆਪਣੇ ਖਾਣ-ਪੀਣ 'ਚ ਗ੍ਰੀਨ ਟੀ ਨੂੰ ਸ਼ਾਮਲ ਕਰਨਾ ਵੀ ਲਾਹੇਵੰਦ ਹੁੰਦਾ ਹੈ।
ਚੰਡੀਗੜ੍ਹ: ਅੱਜਕੱਲ੍ਹ ਲੋਕਾਂ ਲਈ ਮੋਟਾਪਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਵਜ਼ਨ ਘਟਾਉਣ ਲਈ ਲੋਕ ਵੱਖੋ-ਵੱਖ ਉਪਾਅ ਕਰਦੇ ਹਨ। ਇੱਥੋਂ ਤੱਕ ਕਿ ਲੋਕ ਵਾਰ-ਵਾਰ ਡਾਕਟਰਾਂ ਦੇ ਚੱਕਰ ਲਾ ਕੇ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜੋ ਪੇਟ ਦੀ ਚਰਬੀ ਘਟਾ ਕੇ ਵਜ਼ਨ ਘਟਾਉਣ 'ਚ ਵੀ ਮਦਦ ਕਰੇਗੀ।