ਮੁੰਬਈ: ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਪੌਪ ਸਿੰਗਰ ਨਿੱਕ ਜੋਨਸ ਆਪਣੇ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਦੋਨਾਂ ਦੇ ਵਿਆਹ ਦੀ ਤੀਜੀ ਗ੍ਰੈਂਡ ਰਿਸੈਪਸ਼ਨ ਮੁੰਬਈ ਦੇ ਲੈਂਡਸ ਐਂਡ ਹੋਟਲ ‘ਚ ਹੋਈ। ਜਿਸ ‘ਚ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕਰ ਪਾਰਟੀ ਨੂੰ ਹੋਰ ਰੰਗੀਨ ਬਣਾ ਦਿੱਤਾ। ਇਸ ਪਾਰਟੀ ‘ਚ ਸ਼ਾਹਿਦ ਕਪੂਰ ਅਤੇ ਮੀਰਾ ਦੇ ਨਾਲ ਹਰਮਨ ਬਾਵੇਜਾ ਦੀ ਐਂਟਰੀ ਹੈਰਾਨ ਕਰਨ ਵਾਲੀ ਸੀ।

ਇਸ ਤੋਂ ਬਾਅਦ ਨਿੱਕਯੰਕਾ ਹੁਣ ਆਪਣੇ ਵਿਆਹ ਦੀ ਚੌਥੀ ਪਾਰਟੀ ਕਰਨ ਲਈ ਲਾਸ ਏਂਜਲਸ ਲਈ ਰਵਾਨਾ ਹੋ ਗਿਆ ਹੈ। ਇਹ ਪਾਰਟੀ ਪ੍ਰਿਅੰਕਾ ਦੇ ਸੋਹਰੇ ਪਰਿਵਾਰ ਵੱਲੋਂ ਹੈ। ਹਾਲ ਹੀ ‘ਚ ਨਿੱਕ ਅਤੇ ਪ੍ਰਿਅੰਕਾ ਨੇ ਆਪਣੀ ਇੱਕ ਸੈਲਫੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ ਕਿ ਉਹ ਲਾਸ ਏਂਜਲਸ ਜਾਣ ਲਈ ਤਿਆਰ ਹਨ।


ਇੰਸਟਾਗ੍ਰਾਮ ‘ਤੇ ਸ਼ੇਅਰ ਇਸ ਤਸਵੀਰ ਨੂੰ ਹੁਣ ਤਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਉਂਝ ਪ੍ਰਿਅੰਕਾ ਦੀ ਮੁੰਬਈ ‘ਚ ਰਿਸੈਪਸ਼ਨ ਪਾਰਟੀ ‘ਚ ਸਲਮਾਨ ਖ਼ਾਨ ਦੀ ਐਂਟਰੀ ਵੀ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਜਿਸ ਤੋਂ ਬਾਅਦ ਹੁਣ ਸਭ ਨੂੰ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਪੀਸੀ ਨੂੰ ਪੁਰਾਣਿਆਂ ਗੱਲਾਂ ਲਈ ਮਾਫ ਕਰ ਦਿੱਤਾ ਹੈ।