ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਜਲਦੀ ਹੀ ਪਾਕਿਸਤਾਨ ਨੂੰ ਉਸ ਦੇ ਵਿੱਤੀ ਸੰਕਟ ਤੋਂ ਬਾਹਰ ਕੱਢ੍ਹਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਯੂਏਈ, ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ ਦੇ ਰਿਹਾ ਹੈ। ਜਿਸ ਨਾਲ ਪਾਕਿਸਤਾਨ ਨੂੰ ਆਪਣੀ ਕਰੰਸੀ ਅਤੇ ਵਿੱਤੀ ਨੀਤੀਆਂ ਨੂੰ ਸਹੀ ਕਰਨ ‘ਚ ਮਦਦ ਮਿਲ ਜਾਵੇਗੀ।


ਯੂਏਈ ਵੱਲੋਂ ਕੀਤਾ ਇਹ ਐਲਾਨ ਇਸ ਲਈ ਵੀ ਖਾਸ ਹੈ ਕਿਉਂ ਕਿ ਪਾਕਿਸਤਾਨ ਨੇ ਹਾਲ ਹੀ ‘ਚ ਅੰਤਰਾਸ਼ਟਰੀ ਮੁਦਰਾ ਫੰਡ ਤੋਂ ਆਪਣੇ ਆਰਥਿਕ ਸੰਕਟ ਤੋਂ ਉਭਰਣ ਲਈ 8 ਅਰਬ ਡਾਲਰ ਦੀ ਮਦਦ ਮੰਗੀ ਸੀ। ਜਦਕਿ ਦੋਨਾਂ ਪੱਖਾਂ ‘ਚ ਇਸ ਬਾਰੇ ਹੋਈ ਬੈਠਕ ਬਨਤੀਜਾ ਰਹੀ।

ਆਉਣ ਵਾਲੇ ਦਿਨਾਂ ‘ਚ ਸਰਕਾਰ ਦੇ ਅਬੂਧਾਬੀ ਵਿਕਾਸ ਫੰਡ ‘ਚ ਸਟੇਟ ਬੈਂਕ ਆਫ ਪਾਕਿਸਤਾਨ ਦੇ ਖਾਤੇ ‘ਚ 3 ਅਰਬ ਡਾਲਰ ਆ ਸਕਦੇ ਹਨ।